Thursday, September 12, 2024
spot_img
spot_img
spot_img

ਹਿੰਡਨਬਰਗ ਨੇ ਤੋੜੀ ਕੁਝ ਚੁੱਪ ਮੁੜ ਕੇ, ਕੀਤੇ ਰਾਜ਼ ਕੁਝ ਗੁਪਤ ਨੇ ਜ਼ਾਹਰ ਬੇਲੀ

ਅੱਜ-ਨਾਮਾ

ਹਿੰਡਨਬਰਗ ਨੇ ਤੋੜੀ ਕੁਝ ਚੁੱਪ ਮੁੜ ਕੇ,
ਕੀਤੇ ਰਾਜ਼ ਕੁਝ ਗੁਪਤ ਨੇ ਜ਼ਾਹਰ ਬੇਲੀ।

ਜਿਹੜੀ ਸੰਸਥਾ ਬਣਾਈ ਹੈ ਚੌਕਸੀ ਲਈ,
ਉਹਦੇ ਭੇਦ ਕਈ ਕੱਢੇ ਆ ਬਾਹਰ ਬੇਲੀ।

ਮਿਲੀ ਚੋਰਾਂ ਨਾਲ ਮੁਖੀ ਇਸ ਸੰਸਥਾ ਦੀ,
ਠੱਗੀ ਮਾਰਨ ਦੇ ਨਾਲ ਕੁਝ ਮਾਹਰ ਬੇਲੀ।

ਹੁੰਦਾ ਨਿਯਮ-ਕਾਨੂੰਨ ਕੁਝ ਅਸਰ ਵਾਲਾ,
ਮਿਲਦੀ ਇਨ੍ਹਾਂ ਨੂੰ ਕਦੇ ਨਾ ਠਾਹਰ ਬੇਲੀ।

ਮੁਖੀਏ ਮੁਲਕ ਦੇ ਤੱਕ ਹੈ ਪਹੁੰਚ ਜਿਹੜੀ,
ਉਹਦੇ ਕਾਰਨ ਨਾ ਕੋਈ ਵੀੰ ਫਿਕਰ ਬੇਲੀ।

ਦਿਨ ਤਾਂ ਦਸ ਵੀ ਰਹਿਣਾ ਨਾ ਰਾਮ-ਰੌਲਾ,
ਪਿੱਛੋਂ ਹੋਣਾ ਨਹੀਂ ਕੋਈ ਵੀ ਜ਼ਿਕਰ ਬੇਲੀ।

ਤੀਸ ਮਾਰ ਖਾਂ
13 ਅਗਸਤ, 2024

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

ਅੱਜ ਨਾਮਾ – ਤੀਸ ਮਾਰ ਖ਼ਾਂ