Monday, September 23, 2024
spot_img
spot_img
spot_img

ਹਰ ਇੱਕ ਹੱਦ ਨੂੰ ਟੱਪ ਇਸਰਾਈਲ ਚੁੱਕਾ, ਚੁਤਰਫੀ ਕਰੀ ਜਾਂਦਾ ਨਿੱਤ ਹੀ ਮਾਰ ਬੇਲੀ

ਅੱਜ-ਨਾਮਾ

ਹਰ ਇੱਕ ਹੱਦ ਨੂੰ ਟੱਪ ਇਸਰਾਈਲ ਚੁੱਕਾ,
ਚੁਤਰਫੀ ਕਰੀ ਜਾਂਦਾ ਨਿੱਤ ਹੀ ਮਾਰ ਬੇਲੀ।

ਗਾਜ਼ਾ ਪੱਟੀ ਤੋਂ ਜਿਹੜੀ ਜੰਗ ਛਿੜੀ ਸੀਗੀ,
ਇਰਾਨ, ਲਿਬਨਾਨ ਤੋਂ ਟੱਪਦੀ ਪਾਰ ਬੇਲੀ।

ਦੁਨੀਆ ਚੀਕਦੀ ਪਈ ਪਰਵਾਹ ਕੋਈ ਨਾ,
ਖੜੋਇਆ ਨਾਲ ਆ ਨਾਟੋ ਪਰਵਾਰ ਬੇਲੀ।

ਰੋਕਣ ਲਈ ਨਹੀਂ ਆ ਰਿਹਾ ਕੋਈ ਮੂਹਰੇ,
ਬੈਠਕਾਂ ਕਰਦਾ ਪਿਆ ਉਂਜ ਸੰਸਾਰ ਬੇਲੀ।

ਦੋਵਾਂ ਕੌਮਾਂ ਨਾ ਦੇਸ਼ਾਂ ਦੀ ਬਾਤ ਰਹਿ ਗਈ,
ਅੱਗੇ ਬਹੁਤ ਇਹ ਵਧੀ ਪਈ ਬਾਤ ਬੇਲੀ।

ਛੱਡਦੀ ਲਾਂਬੂ ਪਈ ਮੱਚਦੀ ਅੱਗ ਜਿਹੜੀ,
ਕਰਦੀ ਮਨੁੱਖਤਾ ਦਾ ਸਿਰਫ ਘਾਤ ਬੇਲੀ।

ਤੀਸ ਮਾਰ ਖਾਂ
23 ਸਤੰਬਰ, 2024

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

ਅੱਜ ਨਾਮਾ – ਤੀਸ ਮਾਰ ਖ਼ਾਂ