Saturday, December 21, 2024
spot_img
spot_img
spot_img

ਹਰਿਆਣੇ ਵਿੱਚ ਜਾਂ ਚੋਣ ਮੈਦਾਨ ਭਖਿਆ, ਦੂਸ਼ਣਬਾਜ਼ੀ ਦੀ ਲੱਗੀ ਪਈ ਝੜੀ ਮੀਆਂ

ਅੱਜ-ਨਾਮਾ

ਹਰਿਆਣੇ ਵਿੱਚ ਜਾਂ ਚੋਣ ਮੈਦਾਨ ਭਖਿਆ,
ਦੂਸ਼ਣਬਾਜ਼ੀ ਦੀ ਲੱਗੀ ਪਈ ਝੜੀ ਮੀਆਂ।

ਜਿਹੜਾ ਉੱਠੇਗਾ, ਹੋਰਾਂ ਦੇ ਐਬ ਗਿਣਦਾ,
ਦੇਂਦਾ ਟੁੱਟਣ ਨਾ ਲਾਵੇ ਜਦ ਲੜੀ ਮੀਆਂ।

ਕੁਝ-ਕੁਝ ਕੇਸ ਹਨ ਲੋਕਾਂ ਨੂੰ ਯਾਦ ਹੁੰਦੇ,
ਬਾਤ ਕਈਆਂ ਦੀ ਹੁੰਦੀ ਆ ਅੜੀ ਮੀਆਂ।

ਆਪਣੇ ਨੁਕਸਾਂ ਦੀ ਚਿੰਤਾ ਨਾ ਕਰੀ ਜਾਂਦੀ,
ਦੂਜਿਆਂ ਉੱਤੇ ਹੀ ਜਾਂਦੇ ਹਨ ਜੜੀ ਮੀਆਂ।

ਜਦ ਤੱਕ ਵੋਟਾਂ ਦੀ ਨਹੀਂ ਤਰੀਕ ਆਉਂਦੀ,
ਲੱਗਣੀ ਇਹਨੂੰ ਨਾ ਕਿਤੇ ਕੁਝ ਰੋਕ ਮੀਆਂ।

ਸਾਰੇ ਈ ਏਹੋ ਜਿਹੇ ਖੜੇ ਜਦ ਹੋਣ ਮੂਹਰੇ,
ਸੁਥਰਾ ਭਾਲਣਗੇ ਕਿੱਦਾਂ ਫਿਰ ਲੋਕ ਮੀਆਂ।

ਤੀਸ ਮਾਰ ਖਾਂ
22 ਸਤੰਬਰ, 2024

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ