ਅੱਜ-ਨਾਮਾ
ਹਰਿਆਣੇ ਵਿੱਚੋਂ ਹੈ ਬੋਲਿਆ ਸਿੱਖ ਆਗੂ,
ਵਲਟੋਹੇ ਵਾਲੀ ਹੀ ਗੱਲ ਦੁਹਰਾਈ ਬੇਲੀ।
ਸਿੰਘ ਸਾਹਿਬਾਂ ਦਾ ਲਿਆ ਈ ਚੁੱਕ ਮੁੱਦਾ,
ਭਾਜਪਾ ਸਾਂਝ ਦੀ ਊਜ ਉਸ ਲਾਈ ਬੇਲੀ।
ਕੀ ਕੁਝ ਵਿੱਚ ਹਰਿਆਣੇ ਆ ਨਿੱਤ ਹੁੰਦਾ,
ਆਪਣੀ ਉਹਦੀ ਆ ਗੱਲ ਭੁਲਾਈ ਬੇਲੀ।
ਬਹਿਸ ਪਹਿਲੀ ਸੀ ਜਾਪਦੀ ਠੱਪ ਜਿਹੜੀ,
ਉਸ ਦੀ ਚਾਬੀ ਉਸ ਫੇਰ ਘੁੰਮਾਈ ਬੇਲੀ।
ਬੋਲਿਆ ਇੱਕ ਫੇਰ ਬੋਲ ਪਊ ਹੋਰ ਕੋਈ,
ਰਹਿਣੀ ਲੱਗੀ ਫਿਰ ਏਦਾਂ ਦੀ ਲੜੀ ਬੇਲੀ।
ਬਾਤ ਅਕਲ ਦੀ ਕਿਸੇ ਵੀ ਆਖਣੀ ਨਹੀਂ,
ਲੱਗੀ ਰਹਿਣੀ ਬੱਸ ਦੋਸ਼ਾਂ ਦੀ ਝੜੀ ਬੇਲੀ।
ਤੀਸ ਮਾਰ ਖਾਂ
21 ਅਕਤੂਬਰ, 2024
ਇਹ ਵੀ ਪੜ੍ਹੋ: ਜੰਮੂ-ਕਸ਼ਮੀਰ ਵਿੱਚ ਨਵੀਂ ਸਰਕਾਰ ਆਈ, ਆਉਂਦੇ ਸਾਰ ਸਰਗਰਮ ਫਿਰ ਹੋਈ ਮੀਆਂ