ਅੱਜ-ਨਾਮਾ
ਸੰਘ ਪਰਵਾਰ ਫਿਰ ਮੋਦੀ ਦੇ ਪਿਆ ਪਿੱਛੇ,
ਉਸ ਦੀ ਨੀਂਦ ਪਈ ਬੁਰੀ ਉਡਾਈ ਭਾਈ।
ਅਮਿਤ ਸ਼ਾਹ ਗਿਆ ਭੇਜਿਆ ਨਾਗਪੁਰ ਤਾਂ,
ਉਸ ਦੀ ਦੌੜ ਵੀ ਕੰਮ ਨਹੀਂ ਆਈ ਭਾਈ।
ਰਾਸ਼ਟਰੀ ਪ੍ਰਧਾਨ ਦੀ ਚੋਣ ਹੈ ਪਾਰਟੀ ਦੀ,
ਉਹਦੀ ਹੁੰਦੀ ਪਈ ਸਿੰਗ-ਫਸਾਈ ਭਾਈ।
ਅੜਨਾ ਸੌਖਾ ਨਹੀਂ ਸੰਘ ਪਰਵਾਰ ਮੂਹਰੇ,
ਕੁਰਸੀ ਵੀ ਜਾਊ ਨਾ ਫੇਰ ਬਚਾਈ ਭਾਈ।
ਫਸੀ ਸੱਪ ਦੇ ਮੂੰਹ ਵਿੱਚ ਕੋਹੜ-ਕਿਰਲੀ,
ਜਾਵੇ ਬਾਹਰ ਨਾ ਖਾਧੀ ਇਹ ਜਾਏ ਭਾਈ।
ਹਮਲਾ ਭਰਵਾਂ ਹੈ ਸੰਘ ਪਰਵਾਰ ਕਰਿਆ,
ਝੂਲ ਰਹੀ ਬੇੜੀ ਪਰ ਕੌਣ ਬਚਾਏ ਭਾਈ।
ਤੀਸ ਮਾਰ ਖਾਂ
28 ਸਤੰਬਰ, 2024