Friday, October 4, 2024
spot_img
spot_img
spot_img
spot_img
spot_img

ਸਾਬਕਾ FBI ਏਜੰਟ ਨੂੰ ਬੱਚੇ ਨਾਲ ਬਦਫੈਲੀ ਦੇ ਮਾਮਲੇ ਵਿਚ ਹੋਈ ਉਮਰ ਕੈਦ

ਹੁਸਨ ਲੜੋਆ ਬੰਗਾ
ਸੈਕਰਾਮੈਂਟੋ, ਕੈਲੀਫੋਰਨੀਆ, 4 ਅਗਸਤ, 2024

ਇਕ ਸਾਬਕਾ ਐਫ ਬੀ ਆਈ ਏਜੰਟ ਤੇ ਅਲਾਬਾਮਾ ਸਟੇਟ ਸੈਨਿਕ ਨੂੰ ਬੱਚੇ ਨਾਲ ਬਦਫੈਲੀ ਦੇ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਦੀ ਖਬਰ ਹੈ। ਕ੍ਰਿਸਟੋਫਰ ਬੌਰ (45) ਨੂੰ ਇਕ 12 ਸਾਲ ਤੋਂ ਵੀ ਘੱਟ ਉਮਰ ਦੇ ਬੱਚੇ ਨਾਲ ਤੀਸਰਾ ਦਰਜਾ ਬਦਫੈਲੀ ਤੇ ਸਰੀਰਕ ਸੋਸ਼ਣ ਦੇ ਦੋਸ਼ਾਂ ਤਹਿਤ ਅਲਾਬਾਮਾ ਸਰਕਟ ਕੋਰਟ ਨੇ ਸਜ਼ਾ ਸੁਣਾਈ।

ਮੌਂਗੋਮਰੀ ਡਿਸਟ੍ਰਿਕਟ ਅਟਾਰਨੀ ਡੇਰਾਇਲ ਬੇਲੇ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ” ਇਹ ਗੱਲ ਹਮੇਸ਼ਾਂ ਚੁੱਭਦੀ ਹੈ ਤੇ ਨਿਰਾਸ਼ਾਜਨਕ ਹੈ ਕਿ ਕੋਈ ਵਿਅਕਤੀ ਜਿਸ ਨੇ ਕਾਨੂੰਨ ਦੀ ਰਖਿਆ ਕਰਨੀ ਹੁੰਦੀ ਹੈ, ਉਹ ਹੀ ਲੋਕਾਂ ਵਿਰੁੱਧ ਅਪਰਾਧ ਕਰਦਾ ਹੈ ਜਿਨਾਂ ਨੂੰ ਬਚਾਉਣ ਦੀ ਉਸ ਨੇ ਕਸਮ ਖਾਧੀ ਹੁੰਦੀ ਹੈ।” ਉਨਾਂ ਕਿਹਾ ਕਿ ” ਉਹ ਬੁਰਾ ਵਿਅਕਤੀ ਹੈ, ਇਕ ਦੁਰਾਚਾਰੀ ਰਾਖਸ਼ਸ਼ ਜਿਸ ਨੇ ਆਪਣੀ ਤਾਕਤ ਦੀ ਵਰਤੋਂ ਇਕ ਨਿਰਦੋਸ਼ ਤੇ ਲਾਚਾਰ ਬੱਚੇ ਨੂੰ ਨੁਕਸਾਨ ਪਹੁੰਚਾਉਣ ਲਈ ਕੀਤੀ।

ਬੌਰਾ ਨੇ ਆਪਣੀ ਸਜ਼ਾ ਉਪਰ ਕੋਈ ਟਿੱਪਣੀ ਨਹੀਂ ਕੀਤੀ ਤੇ ਨਾ ਹੀ ਅਲਾਬਾਮਾ ਲਾਅ ਇਨਫੋਰਸਮੈਂਟ ਏਜੰਸੀ ਦੇ ਕਿਸੇ ਅਧਿਕਾਰੀ ਨੇ ਸਜ਼ਾ ਉਪਰ ਪ੍ਰਤੀਕਰਮ ਪ੍ਰਗਟ ਕੀਤਾ ਹੈ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ