ਅੱਜ-ਨਾਮਾ
ਵੱਡੇ ਸ਼ਹਿਰਾਂ ਲਈ ਚੱਲ ਰਹੀ ਖੇਡ ਗੁੱਝੀ,
ਕੀਹਦੇ ਆਉਣੀ ਇਹ ਹੱਥ ਕਮਾਨ ਬੇਲੀ।
ਆਪੋ-ਆਪਣੇ ਮੇਅਰ ਬਣਾਉਣ ਦੇ ਲਈ,
ਸਾਰੀਆਂ ਧਿਰਾਂ ਨੇ ਲਾਈ ਆ ਜਾਨ ਬੇਲੀ।
ਮੈਂਬਰ ਬਦਲ ਜਾਏ ਪਾਸਾ ਤੇ ਦੋਸ਼ ਲੱਗੇ,
ਵਿਕਿਆ ਮੰਡੀ ਦਾ ਜਿੱਦਾਂ ਸਾਮਾਨ ਬੇਲੀ।
ਆਪਣੇ ਵੱਲ ਕੋਈ ਹੋਰ ਜਦ ਆ ਵੜਦਾ,
ਕਰਿਆ ਜਾਂਦਾ ਹੈ ਬਹੁਤ ਸਨਮਾਨ ਬੇਲੀ।
ਇੱਕੋ ਕਦਮ ਫਿਰ ਕਹੇ ਕੋਈ ਦਲਬਦਲੀ,
ਆਖਦਾ ਕੋਈ ਇਹ ਸੌਦੇ ਦੀ ਡੀਡ ਬੇਲੀ।
ਪੱਲੇ ਕੁਝ ਪੈਂਦਾ ਸਧਾਰਨ ਨਾ ਬੰਦਿਆਂ ਦੇ,
ਕਰਦੇ ਲੀਡਰ ਕੀ ਪਏ ਆਹ ਲੀਡ ਬੇਲੀ।
-ਤੀਸ ਮਾਰ ਖਾਂ
January 9, 2025