Friday, October 4, 2024
spot_img
spot_img
spot_img
spot_img
spot_img

ਰੇਸ਼ਮ ਦੀ ਖ਼ੇਤੀ ਨੂੰ ਲੈ ਕੇ ਪ੍ਰਕਾਸ਼ਿਤ ਪੁਸਤਕ ਕੈਬਨਿਟ ਮੰਤਰੀ ਕਟਾਰੂਚੱਕ ਵੱਲੋਂ ਰਿਲੀਜ਼

ਯੈੱਸ ਪੰਜਾਬ
ਪਠਾਨਕੋਟ, 3 ਅਗਸਤ, 2024

ਕਿਸਾਨੀ ਕਿੱਤੇ ਦੇ ਨਾਲ ਨਾਲ ਸਹਾਇਕ ਧੰਦਿਆਂ ਨੂੰ ਉਤਸਾਹਿਤ ਕੀਤਾ ਜਾਵੈ ਇਸ ਅਧੀਨ ਇੱਕ ਸਹਾਇਕ ਧੰਦਾ ਰੇਸਮ ਦੇ ਕੀੜੇ ਪਾਲਣ ਦਾ ਕਾਰਜ ਜੋ ਕਿ ਪਹਿਲਾ ਸੈਰੀਕਲਚਰ ਵਿਭਾਗ ਵੱਲੋਂ ਕੀਤਾ ਜਾਂਦਾ ਸੀ ਅਤੇ ਹੁਣ ਜੰਗਲਾਤ ਵਿਭਾਗ ਵੱਲੋਂ ਕੀਤਾ ਜਾਂਦਾ ਹੈ ਜੰਗਲਾਤ ਵਿਭਾਗ ਪੰਜਾਬ ਵੱਲੋਂ ਕਰੀਬ ਦੋ ਸਾਲ ਪਹਿਲਾ ਪਾਈਲਟ ਪ੍ਰੋਜੈਕਟ ਧਾਰ ਅੰਦਰ ਸੂਰੂ ਕੀਤਾ ਗਿਆ ਸੀ ਅਤੇ ਹੁਣ ਇਸ ਮਿਹਨਤ ਨੂੰ ਬੂਰ ਪੈਣਾ ਸੁਰੂ ਹੋ ਗਿਆ ਹੈ ਅਤੇ ਅੱਜ ਸਾਰੇ ਰੇਸਮ ਦੇ ਕੀੜੇ ਪਾਲਣ ਦਾ ਸਹਾਇਕ ਧੰਦਾ ਅੱਜ ਉਨ੍ਹਾਂ ਪਰਿਵਾਰਾਂ ਨੂੰ ਆਰਥਿਕ ਪੱਖ ਤੋਂ ਮਜਬੂਤ ਕਰ ਰਿਹਾ ਹੈ।

ਇਹ ਪ੍ਰਗਟਾਵਾ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਅੱਜ ਪਿੰਡ ਕਟਾਰੂਚੱਕ ਵਿਖੇ ਇੱਕ ਬੂੱਕ ਦਾ ਅਨਾਵਰਨ ਕਰਨ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਦਿਆਂ ਕੀਤਾ।

ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ਼੍ਰੀ ਸੰਜੀਵ ਤਿਵਾੜੀ, ਕੰਜ਼ਰਵੇਟਰ ਆਫ ਫਾਰੈਸਟ, ਉੱਤਰੀ ਸਰਕਲ , ਧਰਮਵੀਰ ਦੈਰੂ, ਡਵੀਜ਼ਨਲ ਜੰਗਲਾਤ ਅਫ਼ਸਰ, ਪਠਾਨਕੋਟ, ਬਲਾਕ ਪ੍ਰਧਾਨ ਪਵਨ ਕੁਮਾਰ ਫੋਜੀ, ਠਾਕੁਰ ਭੁਪਿੰਦਰ ਸਿੰਘ, ਜੰਗ ਬਹਾਦੁਰ ਵਣ ਰੇਂਜ ਅਫਸਰ ਧਾਰ, ਅਜੈ ਪਠਾਨਿਆ ਬਲਾਕ ਅਫਸਰ, ਵਰਿੰਦਰ ਜੀਤ ਸਿੰਘ ਰੇਜ ਅਫਸਰ , ਸਮਸੇਰ ਸਿੰਘ ਬਲਾਕ ਅਫਸਰ, ਮੁਨੀਸ ਕੁਮਾਰ ਵਣ ਗਾਰਡ , ਤਰਸੇਮ ਸਿੰਘ ਵਣ ਗਾਰਡ, ਅਤੇ ਹੋਰ ਪਾਰਟੀ ਕਾਰਜਕਰਤਾ ਵੀ ਹਾਜਰ ਸਨ।

ਇਸ ਮੋਕੇ ਤੇ ਸੰਬੋਧਤ ਕਰਦਿਆਂ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਪੰਜਾਬ ਦੇ ਜੰਗਲਾਤ ਵਿਭਾਗ ਨੇ ਪਠਾਨਕੋਟ ਵਿੱਚ ਮਲਬੇਰੀ ਲਾਉਣ ਦੀ ਸ਼ੁਰੂਆਤ ਦੇ ਨਾਲ ਪੰਜਾਬ ਦੇ ਇੱਕ ਸਮੇਂ ਦੇ ਹੋਨਹਾਰ ਉਦਯੋਗ ਨੂੰ ਮੁੜ ਸੁਰਜੀਤ ਕਰਨ ਲਈ ਇੱਕ ਸੇਰੀਕਲਚਰ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਹੈ ਅਤੇ ਇਸ ਤੋਂ ਇਲਾਵਾ ਬੁਨਿਆਦੀ ਢਾਂਚਾ, ਸਾਜ਼ੋ-ਸਾਮਾਨ, ਰੇਸ਼ਮ ਦੇ ਕੀੜੇ ਪੈਥੋਲੋਜੀ ਅਤੇ ਮੰਡੀਕਰਨ ਸਮੇਤ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ।

ਕੈਬਨਿਟ ਮੰਤਰੀ ਜੰਗਲਾਤ ਸ਼੍ਰੀ ਲਾਲ ਚੰਦ ਕਟਾਰੂਚੱਕ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਭਾਗ ਵੱਲੋਂ ਪਠਾਨਕੋਟ ਜ਼ਿਲ੍ਹੇ ਦੇ ਨੀਮ ਪਹਾੜੀ ਖੇਤਰ ਧਾਰ ਬਲਾਕ ਦੇ 6 ਪਿੰਡਾਂ ਵਿੱਚ ਫੈਲੇ 125 ਏਕੜ ਰਕਬੇ ਵਿੱਚ ਤੂਤ ਦੀ ਬਿਜਾਈ ਕੀਤੀ ਗਈ ਹੈ। ਮਲਬੇਰੀ ਰੇਸ਼ਮ ਦੇ ਕੀੜਿਆਂ ਦਾ ਮੁੱਖ ਭੋਜਨ ਸਰੋਤ ਹੈ। ਪਠਾਨਕੋਟ ਦੇ ਧਾਰ ਬਲਾਕ ਦੇ ਅਧੀਨ ਆਉਂਦੇ ਪਿੰਡ ਦੁਰੰਗ ਖੱਡ, ਫੰਗਤੋਲੀ, ਭਾਦਣ, ਸਮਾਣੂ, ਜੂੰਗਨਥ ਅਤੇ ਭੱਬਰ ਆਦਿ ਰੇਸ਼ਮ ਦੀ ਖੇਤੀ ਲਈ ਚੋਣ ਕੀਤੀ ਗਈ ਸੀ । ਉਨ੍ਹਾਂ ਦੱਸਿਆ ਕਿ 37500 ਤੋਂ ਵੱਧ ਸ਼ਹਿਤੂਤ ਦੇ ਬੂਟੇ ਲਗਾਏ ਜਾ ਚੁੱਕੇ ਹਨ।

ਸ਼੍ਰੀ ਸੰਜੀਵ ਤਿਵਾੜੀ, ਕੰਜ਼ਰਵੇਟਰ ਆਫ ਫਾਰੈਸਟ, ਉੱਤਰੀ ਸਰਕਲ ਨੇ ਦੱਸਿਆ ਕਿ ਉਨ੍ਹਾਂ ਨੇ 116 ਲਾਭਪਾਤਰੀਆਂ ਦੀ ਚੋਣ ਕੀਤੀ ਸੀ, ਜਿਨ੍ਹਾਂ ਵਿੱਚੋਂ 31 ਲਾਭਪਾਤਰੀਆਂ ਨੂੰ ਕਮਿਊਨਿਟੀ ਪਾਲਣ-ਪੋਸ਼ਣ ਘਰ, ਉਪਕਰਨ, ਸਿਖਲਾਈ ਆਦਿ ਦਿੱਤੀ ਗਈ ਸੀ। ਇਸ ਪ੍ਰੋਜੈਕਟ ਦੋਰਾਨ ਸਾਲ 2023-24 ਦੇ ਬਸੰਤ ਰੁੱਤ ਵਿੱਚ ਪਹਿਲੀ ਵਾਰ 645 ਕਿਲੋ ਕੋਕੂਨ ਦਾ ਉਤਪਾਦਨ ਕੀਤਾ ਗਿਆ ਹੈ।

ਸ੍ਰੀ ਧਰਮਵੀਰ ਦੈਰੂ, ਡਵੀਜ਼ਨਲ ਜੰਗਲਾਤ ਅਫ਼ਸਰ, ਪਠਾਨਕੋਟ ਨੇ ਕਿਹਾ ਕਿ ਅਸੀਂ ਆਉਣ ਵਾਲੇ ਸੀਜ਼ਨ ਵਿੱਚ ਕੋਕੂਨ ਦੇ ਉਤਪਾਦਨ ਨੂੰ ਦੁੱਗਣਾ ਕਰਨ ਦੀ ਉਮੀਦ ਕਰ ਰਹੇ ਹਾਂ।

ਰੇਸ਼ਮ ਦੀ ਖੇਤੀ ਦੇ ਮਾਰਕੀਟਿੰਗ ਹਿੱਸੇ ਬਾਰੇ ਗੱਲ ਕਰਦਿਆਂ, ਡਾ: ਸੰਜੀਵ ਤਿਵਾੜੀ ਨੇ ਕਿਹਾ ਕਿ ਉਹ ਰੇਸ਼ਮ ਉਦਯੋਗ ਦੀ ਸਪਲਾਈ ਲੜੀ ਨੂੰ ਜੋੜਨ ਲਈ ਮੋਬਾਈਲ ਐਪਲੀਕੇਸ਼ਨਾਂ ਵਰਗੀਆਂ ਡਿਜੀਟਲ ਤਕਨਾਲੋਜੀਆਂ ਪੇਸ਼ ਕਰਨਗੇ ਤਾਂ ਜੋ ਰੇਸ਼ਮ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਉਨ੍ਹਾਂ ਦੇ ਉਤਪਾਦ ਲਈ ਵਧੀਆ ਕੀਮਤਾਂ ਮਿਲ ਸਕਣ ਅਤੇ ਕੋਕੂਨ ਅਤੇ ਪੋਸਟ ਕੋਕੂਨ ਸੈਕਟਰ ਦੀ ਗੁਣਵੱਤਾ ਨੂੰ ਯਕੀਨੀ ਬਣਾਇਆ ਜਾ ਸਕੇ।

ਸ਼੍ਰੀ ਤਿਵਾੜੀ ਨੇ ਕਿਹਾ ਕਿ ਇਹ ਇੱਕ ਨਵੀਨਤਾਕਾਰੀ ਪ੍ਰੋਜੈਕਟ ਹੈ ਅਤੇ ਇਸ ਨਾਲ ਰੇਸ਼ਮ ਦੀ ਖੇਤੀ ਦੇ ਵਿਕਾਸ ਨੂੰ ਨਵਾਂ ਹੁਲਾਰਾ ਮਿਲਣ ਦੀ ਉਮੀਦ ਹੈ ਜਿੱਥੇ ਵਿਸ਼ਾਲ ਖਾਲੀ ਜੰਗਲੀ ਖੇਤਰਾਂ ਨੂੰ ਰੇਸ਼ਮ ਦੀ ਖੇਤੀ ਦੀਆਂ ਗਤੀਵਿਧੀਆਂ ਨਾਲ ਜੋੜਿਆ ਜਾ ਸਕਦਾ ਹੈ ਅਤੇ ਬੇਜ਼ਮੀਨੇ ਅਤੇ ਸੀਮਾਂਤ ਕਿਸਾਨਾਂ ਨੂੰ ਆਪਣੀ ਆਮਦਨ ਵਿੱਚ ਵਾਧਾ ਕਰਨ ਲਈ ਵਾਧੂ ਆਮਦਨ ਦਾ ਮੌਕਾ ਵੀ ਪੈਦਾ ਕੀਤਾ ਜਾ ਸਕਦਾ ਹੈ।

ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਓ ਸਾਰੇ ਮਿਲ ਕੇ ਕਿਸਾਨੀ ਦੇ ਨਾਲ ਨਾਲ ਇਨ੍ਹਾਂ ਸਹਾਇਕ ਧੰਦਿਆਂ ਨਾਲ ਜੂੜੀਏ ਅਤੇ ਵਧੇਰੇ ਮੁਨਾਫਾ ਕਮਾ ਕੇ ਅਪਣੀ ਆਰਥਿਕ ਸਥਿਤੀ ਨੂੰ ਮਜਬੂਤ ਕਰੀਏ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ