ਯੈੱਸ ਪੰਜਾਬ
ਜਲੰਧਰ, 8 ਅਪ੍ਰੈਲ, 2025
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (RMPI) ਕਾਮਰੇਡ Mangat Ram Pasla ਨੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਦੇਸ਼ ਵਾਸੀਆਂ ਸਿਰ ਡੀਜ਼ਲ-ਪੈਟਰੌਲ ‘ਤੇ ਵਿਸ਼ੇਸ਼ ਪੈਦਾਵਾਰੀ ਸੈਸ ਵਧਾਉਣ ਰਾਹੀਂ 32 ਹਜ਼ਾਰ ਕਰੋੜ ਰੁਪਏ ਅਤੇ ਰਸੋਈ ਗੈਸ ਦੀਆਂ ਕੀਮਤਾਂ 50 ਰੁਪਏ ਪ੍ਰਤੀ ਸਿਲੰਡਰ ਵਧਾਉਣ ਰਾਹੀਂ 7 ਹਜ਼ਾਰ ਕਰੋੜ ਰੁਪਏ ਦਾ ਬੋਝ ਲੱਦਣ ਦੀ ਕਰੜੀ ਨਿੰਦਾ ਕਰਦਿਆਂ ਗਰੀਬ ਦੇਸ਼ ਵਾਸੀਆਂ ਮਾਮੂਲੀ ਕਮਾਈਆਂ ‘ਤੇ ਡਾਕਾ ਮਾਰਨ ਵਾਲਾ ਇਹ ਕਦਮ ਫੌਰੀ ਵਾਪਸ ਲੈਣ ਦੀ ਮੰਗ ਕੀਤੀ ਹੈ।