Sunday, January 12, 2025
spot_img
spot_img
spot_img
spot_img

ਯੂਕਰੇਨ ਵੱਲ ਨੂੰ ਕਹਿੰਦੇ ਨੇ ਗਿਆ ਮੋਦੀ, ਯਤਨ ਕਰੂ ਉਹ ਰੋਕਣ ਲਈ ਜੰਗ ਬੇਲੀ

ਅੱਜ-ਨਾਮਾ

ਯੂਕਰੇਨ ਵੱਲ ਨੂੰ ਕਹਿੰਦੇ ਨੇ ਗਿਆ ਮੋਦੀ,
ਯਤਨ ਕਰੂ ਉਹ ਰੋਕਣ ਲਈ ਜੰਗ ਬੇਲੀ।

ਗਲੀ-ਬਾਜ਼ਾਰ ਸਭ ਨੱਚੇ ਪਈ ਮੌਤ ਓਥੇ,
ਜ਼ਿੰਦਗੀ ਜੀਵਨ ਤੋਂ ਬੜੀ ਆ ਤੰਗ ਬੇਲੀ।

ਰੁਕਣੀ ਚਾਹੀਦੀ ਜੰਗ, ਆ ਕੇ ਕੋਈ ਰੋਕੇ,
ਸਾਰੇ ਸੰਸਾਰ ਵਿੱਚ ਹੋਵੇ ਪਈ ਮੰਗ ਬੇਲੀ।

ਚੁਆਤੀ ਲਾਈ ਜਾਂ ਜੰਗ ਲਵਾਈ ਜੀਹਨਾਂ,
ਉਹ ਵੀ ਰੋਕਣ ਦਾ ਦੱਸ ਰਹੇ ਢੰਗ ਬੇਲੀ।

ਮੋਦੀ ਗਿਆ ਸੀ ਰੂਸ ਵੱਲ ਜਿਵੇਂ ਪਹਿਲਾਂ,
ਦੂਸਰੇ ਪਾਸੇ ਵੀ ਗਿਆ ਫਿਰ ਚਲਾ ਬੇਲੀ।

ਪਤਾ ਨਹੀਂ ਨਿਕਲਣਾ ਅੰਤ ਨੂੰ ਕੀ ਸਿੱਟਾ,
ਮੰਗਣਾ ਲੋੜੀਏ ਸਰਬੱਤ ਦਾ ਭਲਾ ਬੇਲੀ।

ਤੀਸ ਮਾਰ ਖਾਂ
23 ਅਗਸਤ, 2024

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ