Saturday, January 11, 2025
spot_img
spot_img
spot_img
spot_img

ਮੈਰੀਲੈਂਡ ਵਿਚ ਬੱਚਿਆਂ ਦੇ ਖੇਡਣ ਵਾਲਾ ਉਛਾਲ ਘਰ ਹਵਾ ਵਿਚ ਉੱਡਿਆ, ਇਕ ਬੱਚੇ ਦੀ ਮੌਤ, ਇਕ ਹੋਰ ਜ਼ਖਮੀ

ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, ਅਗਸਤ 7, 2024:

ਅਮਰੀਕਾ ਦੇ ਮੈਰੀਲੈਂਡ ਰਾਜ ਵਿਚ ਇਕ ਦੁੱਖਦਾਈ ਘਟਨਾ ਵਾਪਰਨ ਦੀ ਖਬਰ ਹੈ ਜਿਸ ਵਿਚ ਇਕ ਬੱਚੇ ਦੀ ਮੌਤ ਹੋ ਗਈ ਤੇ ਇਕ ਹੋਰ ਜ਼ਖਮੀ ਹੋ ਗਿਆ।

ਚਾਰਲਸ ਕਾਊਂਟੀ ਦੇ ਅਧਿਕਾਰੀਆਂ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਘਟਨਾ ਵਾਲਡੋਰਫ ਵਿਚ ਰੀਜੈਂਸੀ ਫਰਨੀਚਰ ਸਟੇਡੀਅਮ ਵਿਚ ਉਸ ਸਮੇ ਵਾਪਰੀ ਜਦੋਂ ਸਟੇਡੀਅਮ ਵਿਚ ਸਾਊਦਰਨ ਮੈਰੀਲੈਂਡ ਬਲਿਊ ਕਰੈਬਸ ਬੇਸਬਾਲ ਟੀਮ ਖੇਡ ਰਹੀ ਸੀ।

ਸਟੇਡੀਅਮ ਦੇ ਬਾਹਰ ਇਕ ਉਛਾਲ ਘਰ ਵਿਚ ਕੁਝ ਬੱਚੇ ਮੌਜੂਦ ਸਨ ਕਿ   ਹਵਾ ਦਾ ਇਕ ਝੋਂਕਾ ਉਛਾਲ ਘਰ ਨੂੰ 15 ਤੋਂ 20 ਫੁੱਟ ਤੱਕ  ਉਡਾ ਕੇ  ਲੈ ਗਿਆ।

ਬੱਚੇ ਉਛਾਲ ਘਰ ਵਿਚੋਂ ਉਛਲ ਕੇ ਜਮੀਨ ਉਪਰ ਆ ਡਿੱਗੇ। ਮੌਕੇ ‘ਤੇ ਮੌਜੂਦ ਡਾਕਟਰੀ ਅਮਲੇ ਨੇ ਬੱਚਿਆਂ ਨੂੰ ਮੁੱਢਲੀ ਸਹਾਇਤਾ ਦਿੱਤੀ।

ਇਕ 5 ਸਾਲ ਦੇ ਬੱਚੇ ਨੂੰ ਤੁਰੰਤ ਸਥਾਨਕ ਹਸਪਤਾਲ ਵਿਚ ਲਿਜਾਇਆ ਗਿਆ ਜਿਥੇ ਉਹ ਜ਼ਖਮਾਂ ਦੀ ਤਾਬ ਨਾ ਸਹਾਰਦਾ ਹੋਇਆ ਦਮ ਤੋੜ ਗਿਆ। ਇਕ ਹੋਰ ਬੱਚਾ ਹਸਪਤਾਲ ਵਿਚ ਦਾਖਲ ਹੈ ਜਿਸ ਦੀ ਹਾਲਤ ਸਥਿੱਰ ਹੈ।

ਇਸ ਘਟਨਾ ਕਾਰਨ ਖੇਡਿਆ ਜਾਣ ਵਾਲਾ ਮੈਚ ਰੱਦ ਕਰ ਦਿੱਤਾ ਗਿਆ।

ਸਾਊਦਰਨ ਮੈਰੀਲੈਂਡ ਬਲਿਊ ਕਰੈਬਸ ਨੇ ਮੈਚ ਰੱਦ ਕਰਨ ਦਾ ਐਲਾਨ ਕਰਦਿਆਂ ਕਿਹਾ ਹੈ ਕਿ ਇਸ ਦੁੱਖ ਦੀ ਘੜੀ ਵਿਚ ਉਹ ਬੱਚਿਆਂ ਦੇ ਪਰਿਵਾਰਾਂ ਨਾਲ ਖੜੇ ਹਨ ਤੇ ਉਨਾਂ ਦੇ ਦੁੱਖ ਵਿਚ ਸ਼ਾਮਿਲ ਹਨ।

ਚਾਰਲਸ ਕਾਊਂਟੀ ਦੇ ਸਰਕਾਰੀ ਕਮਿਸ਼ਨ ਦੇ ਪ੍ਰਧਾਨ ਰੀਬੇਨ ਬੀ ਕੋਲਿਨਸ ਨੇ ਵੀ ਇਕ ਬਿਆਨ ਵਿਚ ਸਬੰਧਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਹੈ ਤੇ ਮੌਕੇ ‘ਤੇ ਮੱਦਦ ਲਈ ਪੁੱਜੇ ਅਧਿਕਾਰੀਆਂ ਦਾ ਧੰਨਵਾਦ ਕੀਤਾ ਹੈ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ