ਅੱਜ-ਨਾਮਾ
ਮੁੱਦਾ ਭੁੱਖ, ਗਰੀਬੀ, ਰੁਜ਼ਗਾਰ ਕੋਈ ਨਾ,
ਮੁੱਦਾ ਰਾਹੁਲ ਹੀ ਬਣ ਗਿਆ ਖਾਸ ਬੇਲੀ।
ਭਾਜਪਾ ਟੀਮ ਆ ਰਾਹੁਲ ਦੇ ਮਗਰ ਲੱਗੀ,
ਹਰ ਕੋਈ ਰਿਹਾ ਕੋਈ ਕੱਢ ਭੜਾਸ ਬੇਲੀ।
ਮੁੱਦਾ ਏਦਾਂ ਦਾ ਭਾਲ ਕੋਈ ਖੱਪ ਪਾਉਣੀ,
ਨੀਤੀ ਉਨ੍ਹਾਂ ਨੂੰ ਆਉਂਦੀ ਆ ਰਾਸ ਬੇਲੀ।
ਗੱਲਾਂ ਇਨ੍ਹਾਂ ਨੇ ਕੀਤਾ ਪਿਆ ਗਰਕ ਬੇੜਾ,
ਦੱਸਣ ਵਾਲਾ ਕੋਈ ਜਾਂਦਾ ਨਾ ਪਾਸ ਬੇਲੀ।
ਧਮੱਚੜ-ਖੌਰੂ ਫਿਰ ਬਣ ਗਿਆ ਰਾਜਨੀਤੀ,
ਵਿਗੜਦੀ ਭਾਰਤ ਦੀ ਦੇਖਦੇ ਦਿੱਖ ਨਹੀਉਂ।
ਇਹ ਹੀ ਚੱਕਰ ਜਦ ਚੱਲਿਆ ਦੇਸ਼ ਅੰਦਰ,
ਸੁਧਰਨਾ ਭਾਰਤ ਦਾ ਕਦੀ ਭਵਿੱਖ ਨਹੀਂਉਂ।
ਤੀਸ ਮਾਰ ਖਾਂ
19 ਸਤੰਬਰ, 2024