ਅੱਜ-ਨਾਮਾ
ਮੁੱਦਾ ਪਾਣੀ ਦੇ ਸੰਕਟ ਦਾ ਬਹੁਤ ਤਕੜਾ,
ਅਕਲ ਲੋਕਾਂ ਨੂੰ ਅਜੇ ਨਹੀਂ ਆਈ ਬੇਲੀ।
ਦਿੱਲੀ ਕੋਰਟ ਤੱਕ ਪੁੱਜਿਆ ਇਹੀ ਰੱਫੜ,
ਗੰਭੀਰਤਾ ਗਈ ਆ ਬੜੀ ਵਿਖਾਈ ਬੇਲੀ।
ਚੱਲਦਾ ਪਾਣੀ ਦਾ ਬੋਰ ਨਾਜਾਇਜ਼ ਜੇਕਰ,
ਝਾੜ ਗਈ ਆ ਇਹਦੇ ਲਈ ਪਾਈ ਬੇਲੀ।
ਵਧਦਾ ਪਾਣੀ ਦਾ ਸੰਕਟ ਆ ਜਿਵੇਂ ਜਾਂਦਾ,
ਅਸਲੀ ਉਹਦੀ ਹੈ ਬਾਤ ਸਮਝਾਈ ਬੇਲੀ।
ਇਹ ਸੀ ਕੰਮ ਸਰਕਾਰਾਂ ਦੇ ਕਰਨ ਵਾਲਾ,
ਸਰਕਾਰਾਂ ਚੁੱਪ ਤਾਂ ਹੁੰਦਾ ਨੁਕਸਾਨ ਬੇਲੀ।
ਲਗਾਮ ਆਖਰ ਅਦਾਲਤ ਨੇ ਠੀਕ ਖਿੱਚੀ,
ਦਿੱਤਾ ਏ ਫਰਜ਼ ਦਾ ਗੁਰ-ਗਿਆਨ ਬੇਲੀ।
-ਤੀਸ ਮਾਰ ਖਾਂ
15 ਅਪ੍ਰੈਲ, 2025