ਅੱਜ-ਨਾਮਾ
ਮੁਕਾਬਲਾ-ਟੈੱਸਟ ਦਾ ਮੁੱਕਦਾ ਨਹੀਂ ਰੌਲਾ,
ਧਾਂਦਲੀ ਸਿਖਰ ਦੀ ਬਹੁਤ ਆ ਹੋਈ ਬੇਲੀ।
ਅਫਸਰ ਬਣਨ ਕਾਕੇ ਮਾਇਆਧਾਰੀਆਂ ਦੇ,
ਸਾਜ਼ਿਸ਼ੀ ਹਰਕਤ ਨਾ ਜਾਏ ਲੁਕੋਈ ਬੇਲੀ।
ਲੀਕੇਜ ਪੇਪਰਾਂ ਦੀ ਜਿਸ ਤਰ੍ਹਾਂ ਗਈ ਕੀਤੀ,
ਲਾਹ ਕੇ ਜਿਸ ਤਰ੍ਹਾਂ ਸ਼ਰਮ ਦੀ ਲੋਈ ਬੇਲੀ।
ਹੋਏ ਫਿਰ ਨੰਗੇ ਆ ਦੌਲਤ ਕਮਉਣ ਵਾਲੇa,
ਜਾਣੀ ਕਰਤੂਤ ਨਾ ਕਿਸੇ ਤਰ੍ਹਾਂ ਧੋਈ ਬੇਲੀ।
ਬਣਿਆ ਕੇਸ ਤਾਂ ਪਹਿਲੀ ਨਾ ਵਾਰ ਬਣਿਆ,
ਏਦਾਂ ਦੇ ਕੇਸ ਤੋਂ ਨਹੀਂ ਘਬਰਾਉਣਗੇ ਉਹ।
ਜਿੱਦਾਂ ਅੱਗੇ ਸੀ ਮਾਇਆ ਨਾਲ ਰਹੇ ਬਚਦੇ,
ਓਹੋ ਫਿਰ ਪੈਸੇ ਦਾ ਮੀਂਹ ਵਰ੍ਹਾਉਣਗੇ ਉਹ।
-ਤੀਸ ਮਾਰ ਖਾਂ
21 ਜੂਨ, 2024