ਅੱਜ-ਨਾਮਾ
ਮਨਜ਼ੂਰੀ ਕੰਗਨਾ ਦੀ ਮੂਵੀ ਨੂੰ ਮਿਲੀ ਨਾਹੀਂ,
ਸੈਂਸਰ ਬੋਰਡ ਨੇ ਕਦਮ ਲਿਆ ਰੋਕ ਮੀਆਂ।
ਊਲ-ਜਲੂਲ ਜਿਹਾ ਸੁਣੀਂਦਾ ਫਿਲਮ ਅੰਦਰ,
ਦਿੱਤਾ ਕਈਆਂ ਇੰਜ ਕਰਨ ਤੋਂ ਟੋਕ ਮੀਆਂ।
ਕੰਗਨਾ ਕਹਿੰਦੀ ਹੈ ਉਹਨੂੰ ਪਰਵਾਹ ਨਾਹੀਂ,
ਕਹਿੰਦੀ ਹੈ ਨਾਲ ਕਿ ਨਹੀਂ ਡਰਪੋਕ ਮੀਆਂ।
ਉਹਦੇ ਡਰਨ ਨਾ ਡਰਨ ਦੀ ਬਾਤ ਕੋਈ ਨਾ,
ਦੇਣਾ ਭਾਰਤ ਨਹੀਂ ਅੱਗ ਵਿੱਚ ਝੋਕ ਮੀਆਂ।
ਜਰਿਆ ਬੀਬੀ ਤੋਂ ਅਮਨ ਨਹੀਂ ਚੈਨ ਜਾਂਦਾ,
ਹਰਦਮ ਰਹੀ ਆ ਜ਼ਹਿਰ ਉਗਲੱਛ ਮੀਆਂ।
ਪਿਛਲੇ ਜ਼ਖਮ ਤਾਂ ਹਾਲੇ ਤੱਕ ਰੜਕਦੇ ਈ,
ਲੱਗੀ ਉਨ੍ਹਾਂ `ਤੇ ਲਾਉਣ ਉਹ ਪੱਛ ਮੀਆਂ।
ਤੀਸ ਮਾਰ ਖਾਂ
2 ਸਤੰਬਰ, 2024