Sunday, January 12, 2025
spot_img
spot_img
spot_img
spot_img

ਬੁਲਡੋਜ਼ਰ ਵਾਲੀ ਸੀ ਪੈਂਦੜੀ ਧੁੰਮ ਡਾਢੀ, ਅੱਜ ਤੋਂ ਦਿੱਤੀ ਅਦਾਲਤ ਆ ਰੋਕ ਬੇਲੀ

ਅੱਜ-ਨਾਮਾ

ਬੁਲਡੋਜ਼ਰ ਵਾਲੀ ਸੀ ਪੈਂਦੜੀ ਧੁੰਮ ਡਾਢੀ,
ਅੱਜ ਤੋਂ ਦਿੱਤੀ ਅਦਾਲਤ ਆ ਰੋਕ ਬੇਲੀ।

ਬਗੈਰ ਕਾਨੂੰਨ ਸੀ ਹੁੰਦੀ ਰਹੀ ਕਾਰਵਾਈ,
ਆਏ ਦਹਿਸ਼ਤ ਦੇ ਵਿੱਚ ਸਨ ਲੋਕ ਬੇਲੀ।

ਤੋੜਦੀ ਫਿਰਦੀ ਕਾਨੂੰਨ ਸਰਕਾਰ ਸੀ ਗੀ,
ਸਕਣਾ ਕੀਹਨੇ ਸੀ ਮੂਹਰਿਉਂ ਟੋਕ ਬੇਲੀ।

ਚੱਲਿਆ ਵੇਖ ਬੁਲਡੋਜ਼ਰ ਸਨ ਲੋਕ ਡਰਦੇ,
ਦੇਣਾ ਪਤਾ ਨਹੀਂ ਕਿੱਧਰ ਫਿਰ ਠੋਕ ਬੇਲੀ।

ਅਦਾਲਤ ਆਖਦੀ, ਲਾਉ ਬਰੇਕ ਇਸ ਨੂੰ,
ਮਰਜ਼ੀ ਏਨੀ ਸਰਕਾਰ ਨਹੀਂ ਕਰ ਸਕਦੀ।

ਲਾਗੂ ਮੁਲਕ ਦੇ ਅੰਦਰ ਸੰਵਿਧਾਨ ਜਿਹੜਾ,
ਉਸ ਨੂੰ ਖੂੰਜੇ ਸਰਕਾਰ ਨਹੀਂ ਧਰ ਸਕਦੀ।

ਤੀਸ ਮਾਰ ਖਾਂ
18 ਸਤੰਬਰ, 2024

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ