Monday, September 16, 2024
spot_img
spot_img
spot_img

ਬੁਲਡੋਜ਼ਰ ਮੁੱਦੇ ਦੀ ਅੱਜ ਜਾਂ ਬਾਤ ਚੱਲੀ, ਸਿਖਰਲੀ ਕੋਰਟ ਆ ਕੌੜ ਮਨਾਈ ਬੇਲੀ

ਅੱਜ-ਨਾਮਾ

ਬੁਲਡੋਜ਼ਰ ਮੁੱਦੇ ਦੀ ਅੱਜ ਜਾਂ ਬਾਤ ਚੱਲੀ,
ਸਿਖਰਲੀ ਕੋਰਟ ਆ ਕੌੜ ਮਨਾਈ ਬੇਲੀ।

ਲੱਗਦਾ ਦੋਸ਼ ਤਾਂ ਕੇਸ ਨਹੀਂ ਅਜੇ ਤੁਰਦਾ,
ਬੁਲਡੋਜ਼ਰ ਆਂਵਦਾ ਕਰਨ ਚੜ੍ਹਾਈ ਬੇਲੀ।

ਆਊ ਫੈਸਲਾ ਬੇਸ਼ੱਕ ਕੁਝ ਵਕਤ ਲਾ ਕੇ,
ਹੋਈ ਆ ਸ਼ੁਰੂ ਦੀ ਅਜੇ ਸੁਣਵਾਈ ਬੇਲੀ।

ਮਨਾਂ ਦੀ ਕੌੜ ਕੋਈ ਜੱਜਾਂ ਛੁਪਾਈ ਨਾਹੀਂ,
ਕਾਫੀ ਸਿਸਟਮ ਨੂੰ ਝਾੜ ਆ ਪਾਈ ਬੇਲੀ।

ਰਹਿਣ ਜੇ ਨਿਯਮ ਕਿਤਾਬਾਂ ਦੇ ਵਿੱਚ ਠੱਪੇ,
ਧੱਕਾ-ਧਮਕੀਆਂ ਲਾਗੂ ਕੋਈ ਕਰੀ ਜਾਊ।

ਜਿਹੜੀ ਜੜ੍ਹਾਂ ਵਿੱਚ ਦੇਸ਼ ਦੇ ਬੈਠ ਸਕਦੀ,
ਨਫਰਤ ਲੋਕਾਂ ਦੇ ਵਿੱਚ ਫਿਰ ਭਰੀ ਜਾਊ।

ਤੀਸ ਮਾਰ ਖਾਂ
3 ਸਤੰਬਰ, 2024

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

ਅੱਜ ਨਾਮਾ – ਤੀਸ ਮਾਰ ਖ਼ਾਂ