ਅੱਜ-ਨਾਮਾ
ਬਦਲਦਾ ਰੰਗ ਪਿਆ ਕਈ ਸੈਲਾਨੀਆ ਦਾ,
ਨਵੇਂ ਸਥਾਨਾਂ ਦੀ ਕਰਨ ਫਿਰ ਭਾਲ ਮੀਆਂ।
ਪਹਿਲਾਂ ਵਾਂਗ ਨਾ ਤਾਜ ਆ ਖਿੱਚ ਪਾਉਂਦਾ,
ਰਿਹਾ ਨਹੀਂ ਚਾਅ ਪਹਾੜਾਂ ਦੇ ਨਾਲ ਮੀਆਂ।
ਰਾਜਸਥਾਨ ਦੇ ਮਹਿਲ ਨਹੀਂ ਧੂਹ ਪਾਉਂਦੇ,
ਕੇਰਲਾ ਵੱਲ ਕੁਝ ਚੱਲ ਪਈ ਚਾਲ ਮੀਆਂ।
ਸਮਾਜੀ ਹਾਲਤ ਦਾ ਜਿੱਥੇ ਵੀ ਅਸਰ ਦਿੱਸੇ,
ਸੁਣਦਿਆਂ ਨਾਂਅ ਹਨ ਜਾਂਵਦੇ ਟਾਲ ਮੀਆਂ।
ਕਹਿੰਦੇ ਨੇ ਭਾਰਤ ਦੀ ਧੁੰਮ ਸੰਸਾਰ ਅੰਦਰ,
ਫਿਰਕੂ ਟੋਲੀ ਨਹੀਂ ਹੁੰਦੀ ਕੰਟਰੋਲ ਮੀਆਂ।
ਚੱਲਦਾ ਜਾਣਾ ਧਮੱਚੜ ਜੇ ਇਸ ਤਰ੍ਹਾਂ ਹੀ,
ਖਾਲੀ ਖੜਕਣਗੇ ਖੂਹਾਂ ਵਿੱਚ ਢੋਲ ਮੀਆਂ।
ਤੀਸ ਮਾਰ ਖਾਂ
3 ਨਵੰਬਰ, 2024
ਇਹ ਵੀ ਪੜ੍ਹੋ: ਚਿੰਤਾ ਭਾਰਤ ਸਰਕਾਰ ਨੂੰ ਬਹੁਤ ਲੱਗਦੀ, ਜਾਂਦੀ ਹੈ ਵਧੀ ਪਰਦੂਸ਼ਣ ਦੀ ਮਾਰ ਬੇਲੀ