Tuesday, January 7, 2025
spot_img
spot_img
spot_img
spot_img

ਫਿਰ ਤੋਂ ਛੇੜ ਲਈ ਚਰਚਾ ਨਵਜੋਤ ਸਿੱਧੂ, ਕਰਨੀ ਸਿਆਸਤ ਕਿ ਦੇਣੀ ਹੈ ਛੱਡ ਬੇਲੀ

ਅੱਜ-ਨਾਮਾ

ਫਿਰ ਤੋਂ ਛੇੜ ਲਈ ਚਰਚਾ ਨਵਜੋਤ ਸਿੱਧੂ,
ਕਰਨੀ ਸਿਆਸਤ ਕਿ ਦੇਣੀ ਹੈ ਛੱਡ ਬੇਲੀ।

ਸੋਸ਼ਲ ਮੀਡੀਆ ਉੱਤੇ ਇੱਕ ਪਾਈ ਪੋਸਟ,
ਹੋਊਗਾ ਲੱਗਦਾ ਸਿਆਸਤ ਤੋਂ ਅੱਡ ਬੇਲੀ।

ਧੂਮ-ਧੜੱਕੇ ਨਾਲ ਕਰੀ ਉਸ ਰਾਜ-ਨੀਤੀ,
ਸਕਿਆ ਲੱਤ ਨਹੀਂ ਚੱਜ ਨਾਲ ਗੱਡ ਬੇਲੀ।

ਅੰਤ ਨੂੰ ਜਾਪਦਾ ਲਿਆ ਹੈ ਸਮਝ ਉਸ ਨੇ,
ਕੁਝ ਨਾ ਲਾਭ ਤੁੜਾਉਣ ਵਿੱਚ ਹੱਡ ਬੇਲੀ।

ਜਾਂਦਾ ਈ ਜਾਪਦਾ ਫੇਰ ਤੋਂ ਫਿਲਮ ਨਗਰੀ,
ਹੱਸੂ ਪਿਆ ਆਪ ਤੇ ਜਗਤ ਹਸਾਊ ਬੇਲੀ।

ਦੂਸ਼ਣਬਾਜ਼ੀ ਦਾ ਜਾਊ ਫਿਰ ਛੁੱਟ ਖਹਿੜਾ,
ਗਿਣ ਗਿਣ ਘੰਟੇ ਉਹ ਨੋਟ ਕਮਾਊ ਬੇਲੀ।

ਤੀਸ ਮਾਰ ਖਾਂ
12 ਨਵੰਬਰ, 2024


ਇਹ ਵੀ ਪੜ੍ਹੋ: ਠਿੱਬੀ ਚੋਣਾਂ ਵਿੱਚ ਲਾਉਣ ਦਾ ਕੰਮ ਹੁੰਦੈ, ਜੋ ਕੋਈ ਮਾਰ ਸਕਦੈ, ਉਹੀ ਮਾਰ ਜਾਂਦੈ


ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ