Saturday, December 14, 2024
spot_img
spot_img
spot_img

ਪੜਾਈ ਲਈ America ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ 38% ਘਟੀ, ਨਹੀਂ ਮਿਲਿਆ ਵੀਜ਼ਾ

ਹੁਸਨ ਲੜੋਆ ਬੰਗਾ
ਸੈਕਰਾਮੈਂਟੋ, ਕੈਲੀਫੋਰਨੀਆ, 13 ਦਸੰਬਰ, 2024

ਅਮਰੀਕੀ ਵਿਦੇਸ਼ ਵਿਭਾਗ ਵੱਲੋਂ 2024 ਦੌਰਾਨ ਪੜਾਈ ਲਈ America ਆਉਣ ਦੇ ਚਾਹਵਾਨ ਭਾਰਤੀ ਵਿਦਿਆਰਥੀਆਂ ਨੂੰ ਵੱਡੀ ਪੱਧਰ ‘ਤੇ ਵੀਜ਼ੇ ਦੇਣ ਤੋਂ ਨਾਂਹ ਕਰ ਦਿੱਤੀ ਗਈ ਹੈ ਜਿਸ ਕਾਰਨ America ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿਚ ਭਾਰੀ ਗਿਰਾਵਟ ਆਈ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਅੰਕੜਿਆਂ ਅਨੁਸਾਰ ਜਨਵਰੀ ਤੋਂ ਸਤੰਬਰ 2024 ਦੌਰਾਨ 2023 ਦੇ ਇਸੇ ਸਮੇ ਦੇ ਮੁਕਾਬਲੇ ਭਾਰਤੀ ਨਾਗਰਿਕਾਂ ਨੂੰ 38% ਐਫ 1 ਵੀਜ਼ੇ ਘੱਟ ਜਾਰੀ ਕੀਤੇ ਗਏ ਹਨ।

ਇਸ ਸਾਲ ਕੇਵਲ 64008 ਭਾਰਤੀ ਵਿਦਿਆਰਥੀਆਂ ਨੂੰ ਹੀ ਵੀਜ਼ੇ ਜਾਰੀ ਕੀਤੇ ਗਏ ਹਨ ਜਦ ਕਿ ਪਿਛਲੇ ਸਾਲ 1,03,495 ਵਿਦਿਆਰਥੀਆਂ ਨੂੰ ਐਫ-1 ਵੀਜ਼ੇ ਮਿਲੇ ਸਨ। 2020 ਜਦੋਂ ਕੋਵਿਡ ਮਹਾਂਮਾਰੀ ਕਾਰਨ ਸਾਰੀ ਵਿਵਸਥਾ ਹੀ ਖਤਮ ਹੋ ਗਈ ਸੀ ਤੋਂ ਬਾਅਦ ਪਹਿਲੀ ਵਾਰ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿਚ ਏਨੇ ਵੱਡੇ ਪੱਧਰ ‘ਤੇ ਕਟੌਤੀ ਹੋਈ ਹੈ।

2020 ਵਿਚ ਉਕਤ ਸਮੇ ਦੌਰਾਨ ਭਾਰਤੀ ਵਿਦਿਆਰਥੀਆਂ ਨੂੰ ਕੇਵਲ 6646 ਵੀਜ਼ੇ ਹੀ ਜਾਰੀ ਕੀਤੇ ਗਏ ਸਨ। 2021 ਵਿਚ 65,235 ਵਿਦਿਆਰਥੀਆਂ ਨੂੰ ਵੀਜ਼ੇ ਜਾਰੀ ਕੀਤੇ ਗਏ ਸਨ ਜਦ ਕਿ 2022 ਵਿਚ ਇਹ ਗਿਣਤੀ ਵਧ ਕੇ 93,181 ਹੋ ਗਈ ਸੀ।

2023 ਵਿਚ ਜਾਰੀ ਹੋਏ ਵੀਜ਼ਿਆਂ ਦੀ ਗਿਣਤੀ ਵਧ ਕੇ 1,03,495 ਹੋ ਗਈ ਸੀ ਪਰੰਤੂ 2024 ਵਿਚ ਭਾਰਤੀ ਵਿਦਿਆਰਥੀਆਂ ਵੱਲੋਂ ਅਮਰੀਕਾ ਪੜਾਈ ਕਰਨ ਲਈ ਜਾਣ ਦੇ ਵਧ ਰਹੇ ਰੁਝਾਨ ਨੂੰ ਠੱਲ ਪੈ ਗਈ ਹੈ। ਭਾਰਤੀ ਹੀ ਨਹੀਂ ਬਲਕਿ ਚੀਨੀ ਵਿਦਿਆਰਥੀਆਂ, ਜੋ ਭਾਰਤ ਤੋਂ ਬਾਅਦ ਕੌਮਾਂਤਰੀ ਵਿਦਿਆਰਥੀਆਂ ਦਾ ਦੂਸਰਾ ਵੱਡਾ ਸਮੂਹ ਹੈ,ਨੂੰ ਵੀ 2023 ਦੇ ਮੁਕਾਬਲੇ 2024 ਵਿਚ 8% ਘੱਟ ਐਫ-1 ਵੀਜ਼ੇ ਜਾਰੀ ਕੀਤੇ ਗਏ ਹਨ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ