ਅੱਜ-ਨਾਮਾ
ਪੈਸੇ ਖਰਚੋ ਤਾਂ ਡਾਕਟਰ ਦੀ ਲਉ ਡਿਗਰੀ,
ਭਾਰਤ ਵਿੱਚ ਇਹ ਕੰਮ ਰਿਹਾ ਚੱਲ ਮੀਆਂ।
ਚਾਹੀਦੀ ਨੌਕਰੀ ਤੇ ਜਾਅਲੀ ਲਾਉ ਡਿਗਰੀ,
ਆਉਣਾ ਵਰਤਣ ਦਾ ਚਾਹੀਦਾ ਵੱਲ ਮੀਆਂ।
ਅਗੇਤਾ ਮਾਰ ਕੇ ਸੌਦਾ ਫਿਰ ਪੇਸ਼ ਹੋਇਉ,
ਪਰਖਣੀ ਕਿਸੇ ਨੇ ਕਦੇ ਨਹੀਂ ਗੱਲ ਮੀਆਂ।
ਰਾਜਸਥਾਨ ਦੀ ਸੁਣੀ ਗਈ ਖਬਰ ਕਹਿੰਦੀ,
ਨਕਲੀ ਡਾਕਟਰਾਂ ਦੇ ਖੜਕਣ ਟੱਲ ਮੀਆਂ।
ਜਿਹੜੇ ਮਰੀਜ਼ਾਂ ਦੀ ਇਨ੍ਹਾਂ ਨੇ ਜਾਂਚ ਕਰਨੀ,
ਪਤਾ ਨਹੀਂ ਉਨ੍ਹਾਂ ਦੇ ਨਾਲ ਕੀ ਹੋਊਗਾ ਈ।
ਉਮੀਦ ਰੱਖ ਕੇ ਇਨ੍ਹਾਂ ਕੋਲ ਜਾਊ ਜਿਹੜਾ,
ਸਾਰਾ ਈ ਕੋੜਮਾ ਪਿੱਛੋਂ ਫਿਰ ਰੋਊਗਾ ਈ।
ਤੀਸ ਮਾਰ ਖਾਂ
3 ਅਕਤੂਬਰ, 2024