Friday, October 4, 2024
spot_img
spot_img
spot_img
spot_img
spot_img

ਪੈਰਾ ਮਿਲਟਰੀ ਫ਼ੋਰਸਿਜ਼ ਵੈਲਫ਼ੇਅਰ ਐਸੋਸੀਏਸ਼ਨ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਕੀਤੀ ਮੁਲਾਕਾਤ, ਰੱਖੀਆਂ ਆਪਣੀਆਂ ਮੰਗਾਂ

ਯੈੱਸ ਪੰਜਾਬ
ਚੰਡੀਗੜ੍ਹ, ਅਗਸਤ 2, 2024

ਅਖਿਲ ਭਾਰਤੀ ਪੈਰਾ ਮਿਲਟਰੀ ਫੋਰਸ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਤਿਨਿਧਿਮੰਡਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ ਅਤੇ ਰਾਜ ਦੇ ਸੇਵਾਰਤ, ਸੇਵਾਮੁਕਤ ਅਰਧਸੈਨਿਕਾਂ ਅਤੇ ਪੈਰਾ ਮਿਲਟਰੀ ਸ਼ਹੀਦ ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਅਤੇ ਪੁਨਰਵਾਸ ਲਈ ਅਰਧਸੈਨਿਕ ਕਲਿਆਣ ਬੋਰਡ ਅਤੇ ਅਰਧਸੈਨਿਕ ਝੰਡਾ ਦਿਵਸ ਫੰਡ ਦੀ ਸਥਾਪਨਾ ਕਰਨ ਦੀ ਮੰਗ ਕੀਤੀ। ਇਸ ਮੁਲਾਕਾਤ ਤੋਂ ਬਾਅਦ ਐਸੋਸੀਏਸ਼ਨ ਦੇ ਮੈਂਬਰਾਂ,

ਜਿਸ ਵਿੱਚ ਇਸ ਦੇ ਪ੍ਰਧਾਨ ਐਚ.ਆਰ. ਸਿੰਘ (ਸੇਵਾ ਨਿਵਰਤ ਏ.ਡੀ.ਜੀ.), ਮਹਾਸੱਚਿਵ ਰਣਬੀਰ ਸਿੰਘ ਅਤੇ ਸੇਵਾ ਨਿਵਰਤ ਪੰਜਾਬ ਪੁਲਿਸ ਦੇ ਆਈ.ਜੀ. ਸੁਰੇਸ਼ ਸ਼ਰਮਾ ਸ਼ਾਮਲ ਸਨ, ਨੇ ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਇਕ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਤ ਕਰਦੇ ਹੋਏ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਦੇਸ਼ ਸੇਵਾ ਵਿੱਚ ਅਰਧਸੈਨਿਕ ਬਲਾਂ ਦੇ ਯੋਗਦਾਨ ਦੀ ਮੁਫਤਕੰਠ ਨਾਲ ਪ੍ਰਸ਼ੰਸਾ ਕੀਤੀ ਅਤੇ ਸਾਰੀਆਂ ਮੰਗਾਂ ਨੂੰ ਜਾਇਜ਼ ਦੱਸਦੇ ਹੋਏ ਉਨ੍ਹਾਂ ‘ਤੇ ਜਲਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ।

ਐਸੋਸੀਏਸ਼ਨ ਨੇ ਅਗਨਿਵੀਰ ਅਤੇ ਹੋਰ ਸ਼ਹੀਦ ਪਰਿਵਾਰਾਂ ਲਈ 1 ਕਰੋੜ ਰੁਪਏ ਦੀ ਸ਼ਹੀਦ ਸਨਮਾਨ ਰਕਮ ਦੇਣ ਲਈ ਵੀ ਮੁੱਖ ਮੰਤਰੀ ਮਾਨ ਦਾ ਤਹਿ ਦਿਲੋਂ ਧੰਨਵਾਦ ਕੀਤਾ।

ਐਚ.ਆਰ. ਸਿੰਘ ਨੇ ਕਿਹਾ ਕਿ ਸੰਸਦ ਸੁਰੱਖਿਆ ਹੋਵੇ ਜਾਂ ਸਰਹੱਦਾਂ ਦੀ ਸਖਤ ਸੁਰੱਖਿਆ ਜਾਂ ਫਿਰ ਰਾਜਾਂ ਦੀ ਕਾਨੂੰਨ-ਵਿਵਸਥਾ, ਇਨ੍ਹਾਂ ਸਾਰਿਆਂ ਵਿੱਚ ਪੈਰਾ ਮਿਲਟਰੀ ਜਵਾਨਾਂ ਦਾ ਮਹੱਤਵਪੂਰਨ ਯੋਗਦਾਨ ਰਹਿੰਦਾ ਹੈ। ਦੇਸ਼ ਦੇ ਹਵਾਈ ਅੱਡਿਆਂ, ਬੰਦਰਗਾਹਾਂ, ਪਰਮਾਣੂ ਊਰਜਾ ਸੈਂਟਰਾਂ ਦੀ ਸੁਰੱਖਿਆ ਜਾਂ ਵੀ.ਵੀ.ਆਈ.ਪੀ. ਸੁਰੱਖਿਆ ਇਨ੍ਹਾਂ ਬਲਾਂ ਦੁਆਰਾ ਬਖੂਬੀ ਨਿਭਾਈ ਜਾ ਰਹੀ ਹੈ।

ਅਚਾਨਕ ਆਉਣ ਵਾਲੇ ਹੜ੍ਹ, ਭੂਚਾਲ ਅਤੇ ਹੋਰ ਕੁਦਰਤੀ ਆਫ਼ਤਾਂ ਨਾਲ ਆਮ ਜਨਤਾ ਦੀ ਸੁਰੱਖਿਆ ਜਾਂ ਦੇਸ਼ ਵਿੱਚ ਹੋਣ ਵਾਲੇ ਚੋਣਾਂ ਵਿੱਚ ਬਲਾਂ ਦੁਆਰਾ ਨਿਭਾਈ ਗਈ ਨਿਰਪੱਖ ਭੂਮਿਕਾ ਦਾ ਸਾਰਾ ਦੇਸ਼ ਕਰਜ਼ਦਾਰ ਹੈ ਪਰ ਜਿੱਥੇ ਤੱਕ ਪੈਰਾ ਮਿਲਟਰੀ ਸਹੂਲਤਾਂ ਦਾ ਸਵਾਲ ਹੈ ਬਹੁਤ ਕੁਝ ਕਰਨ ਦੀ ਲੋੜ ਹੈ।

ਉਨ੍ਹਾਂ ਨੇ ਦੱਸਿਆ ਕਿ ਪੰਜਾਬ ਪ੍ਰਾਂਤ ਵਿੱਚ ਭਾਰਤੀ ਸੈਨਾਵਾਂ ਦੇ ਪੂਰਵ ਸੈਨਿਕਾਂ, ਯੁੱਧ ਵਿਧਵਾਵਾਂ, ਅਪਾਹਜ ਪੂਰਵ ਸੈਨਿਕਾਂ ਅਤੇ ਰਾਜ ਨਾਲ ਸੰਬੰਧਿਤ ਰੱਖਿਆ ਕਰਮਚਾਰੀਆਂ ਦੀ ਭਲਾਈ ਅਤੇ ਪੁਨਰਵਾਸ ਨੂੰ ਵਧਾਵਾ ਦੇਣ ਲਈ ਜ਼ਿਲ੍ਹਾ ਪੱਧਰ ‘ਤੇ ਰੱਖਿਆ ਸੇਵਾਵਾਂ ਕਲਿਆਣ ਵਿਭਾਗ ਕੰਮ ਕਰ ਰਿਹਾ ਹੈ ਪਰ ਅਰਧਸੈਨਿਕ ਕਲਿਆਣ ਬੋਰਡ ਇਸ ਤਰ੍ਹਾਂ ਦੇ ਪੈਰਾ ਮਿਲਟਰੀ ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਨਹੀਂ ਹੈ।

ਐਸੋਸੀਏਸ਼ਨ ਨੇ ਮੁੱਖ ਮੰਤਰੀ ਦੇ ਸਾਹਮਣੇ ਰਾਜ ਦੇ ਸੇਵਾਰਤ ਸੇਵਾਮੁਕਤ, ਕਾਰਵਾਈ ਦੌਰਾਨ ਅਪਾਹਜ ਹੋਏ ਜਵਾਨਾਂ ਅਤੇ ਸ਼ਹੀਦ ਪਰਿਵਾਰਾਂ ਦੀ ਭਲਾਈ, ਪੈਨਸ਼ਨ ਅਤੇ ਪੁਨਰਵਾਸ ਲਈ ਅਰਧਸੈਨਿਕ ਕਲਿਆਣ ਬੋਰਡ ਦੀ ਸਥਾਪਨਾ ਕਰਨ ਅਤੇ ਰਾਜ ਵਿੱਚ ਅਰਧਸੈਨਿਕ ਝੰਡਾ ਦਿਵਸ ਫੰਡ ਦੀ ਸਥਾਪਨਾ ਕਰਨ ਦੀ ਮੰਗ ਕੀਤੀ ਤਾਂ ਜੋ ਇਸ ਫੰਡ ਵਿੱਚ ਮਿਲੀ ਰਕਮ ਦਾ ਸਦਿਉਪਯੋਗ ਕਾਰਵਾਈ ਦੌਰਾਨ ਅਪਾਹਜ ਹੋਏ ਜਵਾਨਾਂ ਅਤੇ ਸ਼ਹੀਦ ਪਰਿਵਾਰਾਂ ਦੇ ਬੱਚਿਆਂ ਦੀ ਬਿਹਤਰ ਸਿੱਖਿਆ ਸਿਹਤ, ਜਵਾਨ ਬੇਟੀਆਂ ਦੀਆਂ ਸ਼ਾਦੀਆਂ, ਬੁਜ਼ੁਰਗ ਮਾਤਾ-ਪਿਤਾ ਦੇ ਇਲਾਜ ਵਿੱਚ ਕੀਤਾ ਜਾ ਸਕੇ। ਇਸ ਤਰ੍ਹਾਂ ਦੇ ਫੰਡ ਸਥਾਪਤ ਕਰਨ ਨਾਲ ਆਮ ਭਾਰਤੀ ਸਵੇੱਛਾ ਨਾਲ ਦਾਨ ਦੇਣਗੇ।

ਇਸ ਤੋਂ ਇਲਾਵਾ ਸ਼ਹੀਦ ਪਰਿਵਾਰਾਂ ਅਤੇ ਪੁਲਿਸ ਪਦਕ ਪ੍ਰਾਪਤ ਵਿਜੇਤਾਵਾਂ ਦੇ ਬੱਚਿਆਂ ਲਈ ਸਕੂਲੀ, ਕਾਲਜ, ਤਕਨੀਕੀ ਅਤੇ ਮੈਡੀਕਲ ਯੂਨੀਵਰਸਿਟੀਆਂ ਵਿੱਚ ਮੁਫ਼ਤ ਸਿੱਖਿਆ ਦਾ ਪ੍ਰਬੰਧ ਕਰਨ ਦੀ ਮੰਗ ਵੀ ਕੀਤੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਅਧੀਨ ਆਉਣ ਵਾਲੇ ਸਿੱਖਿਆ ਸੰਸਥਾਵਾਂ ਅਤੇ ਪੰਜਾਬ ਵਿੱਚ ਸਥਿਤ ਅਰਧਸੈਨਿਕ ਬਲਾਂ ਦੇ ਹੈਡਕਵਾਰਟਰਾਂ ਦੇ ਨਾਲ ਮੱਧ ਪ੍ਰਦੇਸ਼ ਵਾਂਗ ਸਾਂਝੇ ਸਮਝੌਤੇ (ਐਮਓਯੂ) ਸਾਇਨ ਕੀਤੇ ਜਾ ਸਕਦੇ ਹਨ।

ਐਸੋਸੀਏਸ਼ਨ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਨੂੰ ਬਹੁਤ ਹੀ ਸਾਰਥਕ ਦੱਸਿਆ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ