Saturday, November 16, 2024
spot_img
spot_img
spot_img

ਪਲੇਸਮੈਂਟ ਡਰਾਈਵ: ਟਰਾਈਡੈਂਟ ਗਰੁੱਪ ਵੱਲੋਂ MRSPTU ਦੇ 9 ਵਿਦਿਆਰਥੀ ਨੂੰ 12 ਲੱਖ ਰੁਪਏ ਦੇ ਆਕਰਸ਼ਕ ਪੈਕੇਜ ‘ਤੇ ਚੁਣਿਆ ਗਿਆ

ਯੈੱਸ ਪੰਜਾਬ
ਬਠਿੰਡਾ, 14 ਨਵੰਬਰ, 2024

ਗਿਆਨੀ ਜ਼ੈਲ ਸਿੰਘ ਕੈਂਪਸ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ, ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐੱਮ.ਆਰ.ਐੱਸ.ਪੀ.ਟੀ.ਯੂ.), ਬਠਿੰਡਾ ਦੀਆਂ ਵੱਖ-ਵੱਖ ਇੰਜੀਨੀਅਰਿੰਗ ਸ਼ਾਖਾਵਾਂ ਦੇ 9 ਵਿਦਿਆਰਥੀਆਂ ਨੂੰ ਪ੍ਰਸਿੱਧ ਟ੍ਰਾਈਡੈਂਟ ਗਰੁੱਪ ਵੱਲੋਂ 12 ਲੱਖ ਰੁਪਏ ਦੇ ਆਕਰਸ਼ਕ ਪੈਕੇਜ ਤੇ ਚੁਣਿਆ ਗਿਆ ਹੈ।

ਬੀ.ਟੈਕ (ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ, ਇਲੈਕਟ੍ਰੀਕਲ ਇੰਜੀਨੀਅਰਿੰਗ ਅਤੇ ਟੈਕਸਟਾਈਲ ਇੰਜੀਨੀਅਰਿੰਗ) ਦੇ 9 ਹੋਣਹਾਰ ਵਿਦਿਆਰਥੀਆਂ ਨੂੰ 12 ਲੱਖ ਪ੍ਰਤੀ ਸਾਲ ਦੇ ਪੈਕੇਜ ‘ਤੇ ਟ੍ਰਾਈਡੈਂਟ ਗਰੁੱਪ ਵੱਲੋਂ ਨਿਯੁਕਤੀ ਪੱਤਰ ਜ਼ਾਰੀ ਕੀਤੇ ਗਏ ਹਨ।

ਚੁਣੇ ਗਏ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਵਿੱਚ ਬੀ.ਟੈਕ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਤੋਂ ਊਧਵ ਸ਼ਰਮਾ, ਨੇਹਾ ਗੋਇਲ, ਲਕਸ਼ੈ ਬਾਂਸਲ, ਅਭੈ ਕੁਮਾਰ, ਆਰੁਸ਼ ਗੋਇਲ ਅਤੇ ਪੀਹੂ ਵਰਮਾ ਸ਼ਾਮਲ ਹਨ ਜਦੋ ਕੇ, ਬੀ.ਟੈਕ ਇਲੈਕਟ੍ਰੀਕਲ ਇੰਜੀਨੀਅਰਿੰਗ ਤੋਂ ਸੌਰਵ ਵਰਮਾ ਅਤੇ ਮੋਹਿਤ ਸ਼ਰਮਾ ਅਤੇ ਬੀ.ਟੈਕ ਟੈਕਸਟਾਈਲ ਇੰਜੀਨੀਅਰਿੰਗ ਤੋਂ ਗੁਰਸਿਮਰਨ ਸਿੰਘ ਸ਼ਾਮਿਲ ਹਨ।

ਇਸ ਪ੍ਰਾਪਤੀ ‘ਤੇ ਆਪਣੀ ਖੁਸ਼ੀ ਅਤੇ ਮਾਣ ਦਾ ਪ੍ਰਗਟਾਵਾ ਕਰਦੇ ਹੋਏ, ਐਮ.ਆਰ.ਐਸ.ਪੀ.ਟੀ.ਯੂ. ਦੇ ਵਾਈਸ ਚਾਂਸਲਰ, ਪ੍ਰੋ. (ਡਾ.) ਸੰਦੀਪ ਕਾਂਸਲ ਨੇ ਕਿਹਾ ਕਿ ਇਹ ਪਲੇਸਮੈਂਟ ਸਾਡੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਅਤੇ ਸਾਡੇ ਸਿਖਲਾਈ ਅਤੇ ਪਲੇਸਮੈਂਟ ਵਿਭਾਗ ਅਤੇ ਕਾਰਪੋਰੇਟ ਰਿਸੋਰਸ ਸੈਂਟਰ ਦੇ ਸੁਚੱਜੇ ਅਤੇ ਕੇਂਦਰਿਤ ਯਤਨਾਂ ਦਾ ਪ੍ਰਮਾਣ ਹੈ।

ਉਹਨ੍ਹਾਂ ਕਿਹਾ ਕਿ ਮੈਂ ਹਰੇਕ ਵਿਦਿਆਰਥੀ ਨੂੰ ਵਧਾਈ ਦਿੰਦਾ ਹਾਂ ਅਤੇ ਟਰਾਈਡੈਂਟ ਗਰੁੱਪ ਦੇ ਨਾਲ ਉਨ੍ਹਾਂ ਦੇ ਪੇਸ਼ੇਵਰ ਸਫ਼ਰ ਵਿੱਚ ਸਫਲਤਾ ਦੀ ਕਾਮਨਾ ਕਰਦਾ ਹਾਂ। ਡਾ. ਕਾਂਸਲ ਨੇ ਵਿਦਿਆਰਥੀਆਂ ਨੂੰ ਲੰਬੇ ਸਮੇਂ ਦੇ ਕੈਰੀਅਰ ਦੇ ਵਿਕਾਸ ਲਈ ਨਿਰੰਤਰ ਸਿੱਖਣ ਦੀ ਮਹੱਤਤਾ ‘ਤੇ ਜ਼ੋਰ ਦਿੰਦੇ ਹੋਏ ਉਭਰਦੇ ਰੁਝਾਨਾਂ ਅਤੇ ਤਕਨਾਲੋਜੀਆਂ ਨਾਲ ਅਪਡੇਟ ਰਹਿਣ ਲਈ ਵੀ ਉਤਸ਼ਾਹਿਤ ਕੀਤਾ।

ਕੈਂਪਸ ਡਾਇਰੈਕਟਰ, ਡਾ. ਸੰਜੀਵ ਅਗਰਵਾਲ, ਕਾਰਪੋਰੇਟ ਰਿਸੋਰਸ ਸੈਂਟਰ ਦੇ ਪ੍ਰੋਫੈਸਰ ਇੰਚਾਰਜ ਡਾ. ਰਾਜੇਸ਼ ਗੁਪਤਾ ਅਤੇ ਟਰੇਨਿੰਗ ਅਤੇ ਪਲੇਸਮੈਂਟ ਦੇ ਡਾਇਰੈਕਟਰ ਇੰਜ. ਹਰਜੋਤ ਸਿੰਘ ਸਿੱਧੂ ਨੇ ਟਰਾਈਡੈਂਟ ਗਰੁੱਪ ਵਰਗੀਆਂ ਵੱਕਾਰੀ ਫਰਮਾਂ ਦੇ ਯੂਨੀਵਰਸਿਟੀ ਕੈਂਪਸ ਵੱਲ ਆਕਰਸ਼ਿਤ ਹੋਣ ਦੀ ਯੋਗਤਾ ‘ਤੇ ਮਾਣ ਜ਼ਾਹਰ ਕੀਤਾ। ਉਹਨਾਂ ਕਿਹਾ ਕਿ ਯੂਨੀਵਰਸਿਟੀ ਦੇ ਵਿਦਿਆਰਥੀ ਲਗਾਤਾਰ ਕਮਾਲ ਦੀ ਪ੍ਰਤਿਭਾ ਅਤੇ ਸਮਰੱਥਾ ਦਾ ਪ੍ਰਦਰਸ਼ਨ ਕਰਦੇ ਹਨ, ਜਿਸਨੂੰ ਪ੍ਰਮੁੱਖ ਕੰਪਨੀਆਂ ਮਾਨਤਾ ਦੇ ਰਹੀਆਂ ਹਨ।

ਸੰਬੰਧਿਤ ਵਿਭਾਗਾਂ ਦੇ ਮੁਖੀ, ਡਾ. ਸਰਬਜੀਤ ਕੌਰ (ਇਲੈਕਟ੍ਰੀਕਲ ਇੰਜੀਨੀਅਰਿੰਗ) ਡਾ. ਜੋਤੀ (ਕੰਪਿਊਟਰ ਸਾਇੰਸ ਅਤੇ ਇੰਜਨੀਅਰਿੰਗ) ਅਤੇ ਡਾ. ਰੀਤੀਪਾਲ ਸਿੰਘ (ਟੈਕਸਟਾਈਲ ਇੰਜਨੀਅਰਿੰਗ) ਨੇ ਚੁਣੇ ਗਏ ਵਿਦਿਆਰਥੀਆਂ ਨੂੰ ਹਾਰਦਿਕ ਵਧਾਈ ਦਿੱਤੀ। ਉਹਨਾਂ ਕਿਹਾ ਕਿ ਇਹ ਪ੍ਰਾਪਤੀ ਯੂਨੀਵਰਸਿਟੀ ਲਈ ਮਾਣ ਦੀ ਗੱਲ ਹੈ ਅਤੇ ਉਦਯੋਗ-ਅਲਾਈਨ ਸਿੱਖਿਆ ਅਤੇ ਸਿਖਲਾਈ ਦੁਆਰਾ ਵਿਦਿਆਰਥੀਆਂ ਨੂੰ ਸਫਲ ਕਰੀਅਰ ਲਈ ਤਿਆਰ ਕਰਨ ਲਈ ਯੂਨੀਵਰਸਿਟੀ ਦੀ ਵਚਨਬੱਧਤਾ ਦੀ ਪੁਸ਼ਟੀ ਕਰਦਾ ਹੈ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ

error: Content is protected !!