Saturday, October 5, 2024
spot_img
spot_img
spot_img
spot_img
spot_img

ਪਰਾਲੀ ਸਾੜਨ ਦਾ ਮੁੱਕਿਆ ਨਹੀਂ ਰੱਫੜ, ਇਹਦੀ ਬਹਿਸ ਆ ਚੱਲੀ-ਚਲਾਈ ਜਾਂਦੀ

ਅੱਜ-ਨਾਮਾ

ਪਰਾਲੀ ਸਾੜਨ ਦਾ ਮੁੱਕਿਆ ਨਹੀਂ ਰੱਫੜ,
ਇਹਦੀ ਬਹਿਸ ਆ ਚੱਲੀ-ਚਲਾਈ ਜਾਂਦੀ।

ਔਕੜ ਕਿਸੇ ਤੋਂ ਕਦੀ ਵੀ ਲੁਕੀ ਨਹੀਉਂ,
ਛਤਰੀ ਧੂੰਏਂ ਦੀ ਦਿੱਲੀ`ਤੇ ਛਾਈ ਜਾਂਦੀ।

ਸਰਦੀਆਂ ਵਿੱਚ ਬਿਮਾਰੀ ਆ ਹੋਰ ਵਧਣੀ,
ਅਗੇਤੀ ਚਿੰਤਾ ਇਹ ਸਾਹ ਸੁਕਾਈ ਜਾਂਦੀ।

ਜ਼ਿੰਮਾ ਆਪਣਾ ਧਿਰ ਕੋਈ ਜਾਣਦੀ ਨਹੀਂ,
ਹੋਰਨਾਂ ਜ਼ਿੰਮੇ ਸਭ ਗੱਲ ਆ ਪਾਈ ਜਾਂਦੀ।

ਬੱਕਰਾ ਬਲੀ ਦਾ ਜਿੱਥੇ ਕੋਈ ਲੱਭਦਾ ਨਾ,
ਓਦੋਂ ਦੋਸ਼ੀ ਫਿਰ ਕਿਹਾ ਕਿਰਸਾਨ ਜਾਂਦਾ।

ਪੂਰੇ ਮੁਲਕ ਦਾ ਪੇਟ ਪਿਆ ਭਰੇ ਜਿਹੜਾ,
ਉਸ ਦਾ ਮੰਨਿਆ ਨਹੀਂ ਅਹਿਸਾਨ ਜਾਂਦਾ।

ਤੀਸ ਮਾਰ ਖਾਂ
5 ਅਕਤੂਬਰ, 2024

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ