ਅੱਜ-ਨਾਮਾ
ਪਈਆਂ ਵੋਟਾਂ, ਨਤੀਜੇ ਆ ਨਿਕਲ ਆਏ,
ਮੋਰਚਾ ਮਾਰ ਲਿਆ ਪਾਰਟੀ ਆਪ ਮੀਆਂ।
ਕਿਤੇ ਭਾਜਪਾ, ਜਿੱਤੀ ਆ ਕਿਤੇ ਕਾਂਗਰਸ,
ਮਿਲਾ ਕੇ ਰਹੀ ਆਆਪ ਹੀਟਾਪ ਮੀਆਂ।
ਬਹੁਤੇ ਥਾਂਈਂ ਅਕਾਲੀ ਨਹੀਂ ਨਜ਼ਰ ਆਏ,
ਦਿੱਸਦੀ ਸੰਕਟ ਅੰਦਰੂਨ ਦੀ ਛਾਪ ਮੀਆਂ।
ਇਨ੍ਹਾਂ ਚੋਣਾਂ ਨਾਲ ਹੋਰ ਨਹੀਂ ਫਰਕ ਪੈਣਾ,
ਸਿਆਸੀ ਪਕੜ ਦਾ ਉਂਜ ਨੇ ਮਾਪ ਮੀਆਂ।
ਪਾਰਟੀ ਆਪ ਆ ਕਈ ਥਾਂ ਮਾਰ ਖਾ ਗਈ,
ਕਰਨੀ ਪੈ ਜਾਊ ਕੁਝ ਸੋਚ ਵਿਚਾਰ ਮੀਆਂ।
ਕਰ-ਕਰ ਭੁੱਲਾਂ ਵੀ ਮੰਨਣਾ ਫੇਰ ਜੇ ਨਹੀਂ,
ਕਿਸ਼ਤੀ ਲੱਗੂਗੀ ਕਿੱਦਾਂ ਇਹ ਪਾਰ ਮੀਆਂ।
-ਤੀਸ ਮਾਰ ਖਾਂ
Dec 22, 2024