Wednesday, December 25, 2024
spot_img
spot_img
spot_img

ਨੀਟੂ ਸ਼ਟਰਾਂ ਵਾਲਾ ਮੁੱਖ ਮੰਤਰੀ ਬਣ ਸਕਦੈ, ਪਰ ਰਵਨੀਤ ਬਿੱਟੂ ਨਹੀਂ: ਚਰਨਜੀਤ ਸਿੰਘ ਚੰਨੀ

ਯੈੱਸ ਪੰਜਾਬ
ਬਰਨਾਲਾ, 11 ਨਵੰਬਰ, 2024:
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਲੋਕ ਸਭਾ ਹਲਕਾ ਜਲੰਧਰ ਤੋਂ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਸ: ਚਰਨਜੀਤ ਸਿੰਘ ਚੰਨੀ ਨੇ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਕੇਂਦਰੀ ਰਾਜ ਮੰਤਰੀ ਸ: ਰਵਨੀਤ ਸਿੰਘ ਬਿੱਟੂ ’ਤੇ ਤਿੱਖਾ ਨਿਸ਼ਾਨਾ ਸਾਧਿਆ ਹੈ।

ਬਰਨਾਲਾ ਜ਼ਿਮਨੀ ਚੋਣ ਲਈ ਕਾਂਗਰਸ ਉਮੀਦਵਾਰ ਕਾਲਾ ਢਿੱਲੋਂ ਦੇ ਹੱਕ ਵਿੱਚ ਚੋਣ ਪ੍ਰਚਾਰ ਲਈ ਪਹੁੰਚੇ ਸ: ਚੰਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ‘ਰਵਨੀਤ ਬਿੱਟੂ ਪਤਾ ਨਹੀਂ ਕਿਹੜੇ ਟਾਈਮ ਕਿਹੜੇ ਚੈਨਲ ਤੋਂ ਕੀ ਬੋਲ ਦੇਵੇ। ਕਲ੍ਹ ਉਹਦਾ ਬਿਆਨ ਆਇਆ ਸੀ ਕਿ ਮੈਂ ਮੁੱਖ ਮੰਤਰੀ ਬਣਨਾ ਹੈ।’

ਸ: ਚੰਨੀ ਨੇ ਇਸ ਦੇ ਨਾਲ ਹੀ ਤਲਖ਼ ਟਿੱਪਣੀ ਕਰਦਿਆਂ ਕਿਹਾ ਕਿ ‘ਨੀਟੂ ਸ਼ਟਰਾਂ ਵਾਲਾ ਤਾਂ ਮੁੱਖ ਮੰਤਰੀ ਬਣ ਸਕਦੈ ਪਰ ਬਿੱਟੂ ਨਹੀਂ। ਉਹਨਾਂ ਕਿਹਾ ਕਿ ‘ਇਹਦਾ ਮੁੱਢ ਨਹੀਂ ਬੰਨ੍ਹ ਹੋਣਾ।’

ਰਵਨੀਤ ਬਿੱਟੂ ’ਤੇ ਇੱਕ ਹੋਰ ਤਿੱਖਾ ਹਮਲਾ ਬੋਲਦਿਆਂ ਸ: ਚੰਨੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਹ ਕਿਸੇ ਸਿਆਣੇ ਬੰਦੇ ਦੀ ਗੱਲ ਕਰਨ, ਕਿਉਂ ਬਿੱਟੂ ਬਿੱਟੂ ਲਾ ਰੱਖੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੇ ਬਿੱਟੂ ਨੂੰ ਹਰਾ ਕੇ ਭੇਜ ਦਿੱਤਾ ਸੀੇ।

ਜ਼ਿਕਰਯੋਗ ਹੈ ਕਿ ਸ: ਰਵਨੀਤ ਸਿੰਘ ਬਿੱਟੂ ਗਿੱਦੜਬਾਹਾ ਜ਼ਿਮਨੀ ਚੋਣ ਲਈ ਚੋਣ ਪ੍ਰਚਾਰ ਸਮੇਂ ਅਤੇ ਇਸ ਤੋਂ ਪਹਿਲਾਂ ਵੀ 2027 ਵਿੱਚ ਖ਼ੁਦ ਆਪਣੇ ਆਪ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਕਰਨ ਦਾ ਦਾਅਵਾ ਕਰਦੇ ਆ ਰਹੇ ਹਨ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ