ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ, 17 ਜੁਲਾਈ 2024:
ਨਿਊਜ਼ੀਲੈਂਡ ਵੱਖ-ਵੱਖ ਦੇਸ਼ਾਂ ਦੇ ਨਾਲ ਆਪਣਾ ਵਿਦੇਸ਼ੀ ਵਪਾਰ ਕਿੰਨਾ ਕੁ ਕਰਦਾ ਹੈ? ਦੇ ਅੰਕੜੇ ਮਹੀਨਾਵਾਰ ਜਾਰੀ ਕੀਤੇ ਜਾਂਦੇ ਹਨ।
ਅੱਜ ਦੀ ਰਿਪੋਰਟ ਅਨੁਸਾਰ ਨਿਊਜ਼ੀਲੈਂਡ ਨੇ ਵੱਖ-ਵੱਖ ਦੇਸ਼ਾਂ ਦੇ ਨਾਲ ਮਈ ਮਹੀਨੇ ਖਤਮ ਹੋਈ ਤਿਮਾਹੀ ਦੇ ਵਿਚ ਕੁੱਲ 19,168 ਮਿਲੀਅਨ ਡਾਲਰ ਦਾ ਆਯਾਤ (ਇੰਪੋਰਟ) ਅਤੇ 19, 838 ਮਿਲੀਅਨ ਡਾਲਰ ਦਾ ਨਿਰਯਾਤ (ਐਕਸਪੋਰਟ) ਵਪਾਰ ਕੀਤਾ।
ਮਈ 2024 ਦੇ ਵਿਚ ਹੀ 7,156 ਮਿਲੀਅਨ ਡਾਲਰ ਦਾ ਸਾਮਾਨ ਆਯਾਤ ਕੀਤਾ ਗਿਆ। ਪਹਿਲੇ ਨੰਬਰ ਉਤੇ ਚੀਨ, ਦੂਜੇ ਉਤੇ ਆਸਟਰੇਲੀਆ, ਤੀਜੇ ਨੰਬਰ ਉਤੇ ਅਮਰੀਕਾ ਰਿਹਾ ਜਦ ਕਿ ਭਾਰਤ 15ਵੇਂ ਨੰਬਰ ਉਤੇ ਆਇਆ।
ਮਈ ਮਹੀਨੇ ਦੀ ਤਿਮਾਹੀ ਦੇ ਵਿਚ 303 ਮਿਲੀਅਨ ਡਾਲਰ ਸਮਾਨ ਦਾ ਆਯਾਤ ਕੀਤਾ ਗਿਆ ਜਦ ਕਿ ਪਿਛਲੇ ਸਾਲ ਇਸੀ ਤਿਮਾਹੀ ਦੇ ਵਿਚ ਇਹ 276 ਮਿਲੀਅਨ ਡਾਲਰ ਦਾ ਸਮਾਨ ਬਣਦਾ ਸੀ।
ਪਰ ਮਈ ਮਹੀਨੇ ਤੱਕ ਸਲਾਨਾ ਦਰ ਵੇਖੀ ਜਾਏ ਤਾਂ ਇਹ 1239 ਮਿਲੀਅਨ ਡਾਲਰ ਤੋਂ ਘਟ ਕੇ 1186 ਮਿਲੀਅਨ ਡਾਲਰ ਰਹਿ ਗਈ ਜੋ ਕਿ -4.2% ਘੱਟ ਹੈ।
ਮਾਰਚ ਮਹੀਨੇ ਖਤਮ ਹੋਏ ਤਿਮਾਹੀ ਦੇ ਵਿਚ ਭਾਰਤ ਦੇ ਨਾਲ ਯਾਤਰਾ ਸ਼੍ਰੇਣੀ (ਟਰੈਵਲ) ਅਧੀਨ 165.58 ਮਿਲੀਅਨ ਡਾਲਰ ਦਾ ਨਿਰਯਾਤ ਵਪਾਰ ਅਤੇ 95.57 ਮਿਲੀਅਨ ਡਾਲਰ ਦਾ ਆਯਾਤ ਵਪਾਰ ਹੋਇਆ।
ਇਸੀ ਤਰ੍ਹਾਂ ਫਲ ਫਰੂਟ ਲਈ 22.72 ਮਿਲੀਅਨ ਡਾਲਰ ਦਾ ਨਿਰਯਾਤ ਹੋਇਆ। ਭਾਰਤ ਤੋਂ 41.44 ਮਿਲੀਅਨ ਡਾਲਰ ਦੀਆਂ ਦਵਾਈਆਂ ਆਈਆਂ।
20.25 ਮਿਲੀਅਨ ਦੀ ਮਸ਼ੀਨਰੀ ਆਈ, 20.37 ਮਿਲੀਅਨ ਦਾ ਕੱਪੜਾ ਅਤੇ 14.14 ਮਿਲੀਅਨ ਦੇ ਮੋਤੀ, ਨਗ ਅਤੇ ਕੀਮਤੀ ਧਾਤੂਆਂ ਦਾ ਸਮਾਨ ਆਇਆ। 12.74 ਮਿਲੀਅਨ ਦੇ ਵਾਹਨ, 11.82 ਮਿਲੀਅਨ ਦਾ ਬਿਜਲੀ ਦਾ ਸਮਾਨ, 11.59 ਮਿਲੀਅਨ ਟੈਲੀਕਮਿਊਨੀਕੇਸ਼ ਦਾ ਸਾਮਾਨ, 10.17 ਮਿਲੀਅਨ ਦੀ ਉਨ ਅਤੇ ਕਰੋਸ਼ੀਏ ਦਾ ਸਮਾਨ ਅਤੇ 9.95 ਮਿਲੀਅਨ ਦਾ ਪੇਪਰ ਸਮਾਨ ਪਹੁੰਚਿਆ।
ਇਸ ਤਰ੍ਹਾਂ ਮਾਰਚ ਮਹੀਨੇ ਤੱਕ ਪੂਰਾ ਹੋਏ ਇਕ ਸਾਲ ਦੇ ਵਿਚ ਨਿਊਜ਼ੀਲੈਂਡ ਨੇ ਭਾਰਤ ਦੇ ਨਾਲ 1.48 ਬਿਲੀਅਨ ਡਾਲਰ ਦਾ ਆਯਾਤ ਅਤੇ 1.35 ਬਿਲੀਅਨ ਡਾਲਰ ਦਾ ਨਿਰਯਾਤ ਕੀਤਾ।
ਸਿਰਫ ਯਾਤਰਾ ਦੇ ਉਤੇ ਹੀ ਭਾਰਤ ਨੇ 734.92 ਮਿਲੀਅਨ ਡਾਲਰ ਟ੍ਰੈਵਲ ਐਕਸਪੋਰਟ ਅਤੇ 258.19 ਮਿਲੀਅਨ ਡਾਲਰ ਟ੍ਰੈਵਲ ਇੰਪੋਰਟ ਸ਼੍ਰੇਣੀ ਅਧੀਨ ਵਪਾਰ ਕੀਤਾ।
ਮੋਤੀ ਅਤੇ ਮਹਿੰਗੇ ਨਗਾਂ ਦੇ ਰਾਹੀਂ 68.8 ਮਿਲੀਅਨ ਡਾਲਰ ਦਾ ਇੰਪੋਰਟ ਵਪਾਰ ਨਿਊਜ਼ੀਲੈਂਡ ਦੇ ਨਾਲ ਹੋਇਆ।