Wednesday, January 8, 2025
spot_img
spot_img
spot_img
spot_img

ਦੱਖਣੀ ਕੈਲੀਫੋਰਨੀਆ ਵਿਚ ਜੰਗਲ ਨੂੰ ਲੱਗੀ ਅੱਗ ਨਾਲ ਕਈ ਘਰ ਤੇ ਹੋਰ ਇਮਾਰਤਾਂ ਤਬਾਹ, ਹਜਾਰਾਂ ਲੋਕ ਘਰ ਛੱਡ ਕੇ ਭੱਜੇ

ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, ਨਵੰਬਰ 9, 2024:

ਦੱਖਣੀ ਕੈਲੀਫੋਰਨੀਆ ਵਿਚ ਜੰਗਲ ਨੂੰ ਲੱਗੀ ਅੱਗ ਨਾਲ ਅਨੇਕਾਂ ਘਰ ਤੇ ਹੋਰ ਇਮਾਰਤਾਂ ਸੜ ਜਾਣ ਤੇ ਲੋਕਾਂ ਵੱਲੋਂ ਘਰ ਛੱਡ ਕੇ ਸੁਰੱਖਿਅਤ ਥਾਵਾਂ ‘ਤੇ ਚਲੇ ਜਾਣ ਦੀ ਖਬਰ ਹੈ।

ਜੰਗਲੀ ਅੱਗ ਬੁਝਾਉਣ ਸਬੰਧੀ ਰਾਜ ਦੀ ਏਜੰਸੀ ਕਾਲ ਫਾਇਰ ਅਨੁਸਾਰ ਤੇਜ਼ ਹਵਾਵਾਂ ਕਾਰਨ ਅੱਗ ਤੇਜੀ ਨਾਲ ਫੈਲ ਗਈ ਹੈ ਤੇ ਖੇਤਰ ਵਿਚ ਰਹਿੰਦੇ 10000 ਤੋਂ ਵਧ ਲੋਕ ਆਪਣਾ ਘਰ ਬਾਰ ਛੱਡ ਕੇ ਹੋਰ ਥਾਵਾਂ ‘ਤੇ ਜਾਣ ਲਈ ਮਜਬੂਰ ਹੋ ਗਏ  ਹਨ।

ਏਜੰਸੀ ਅਨੁਸਾਰ ਅੱਗ ਜੋ ਵੈਂਟੂਰਾ ਕਾਉਂਟੀ ਵਿਚ ਲਾਸ ਏਂਜਲਸ ਦੇ ਦੱਖਣ ਪੱਛਮੀ ਖੇਤਰ ਤੋਂ ਸ਼ੁਰੂ ਹੋਈ ਤੇ ਬਹੁਤ ਤੇਜੀ ਨਾਲ ਭਾਂਬੜ ਵਿਚ ਬਦਲ ਗਈ।

ਹੁਣ  ਤੱਕ 20000 ਏਕੜ ਤੋਂ ਵਧ ਰਕਬਾ ਸੜ ਚੁੱਕਾ ਹੈ। ਅਜੇ ਤੱਕ ਅੱਗ ਨੂੰ ਅੱਗੇ ਵਧਣ ਤੋਂ ਰੋਕਿਆ ਨਹੀਂ ਜਾ ਸਕਿਆ ਤੇ ਅੱਗ ਬੁਝਾਊ ਅਮਲਾ ਅੱਗ ਉਪਰ ਕਾਬੂ ਪਾਉਣ ਲਈ ਪੂਰੀ ਵਾਹ ਲਾ ਰਿਹਾ ਹੈ। ਏਜੰਸੀ ਅਧਿਕਾਰੀਆਂ ਨੇ ਕਿਹਾ ਹੈ ਕਿ ਅੱਗ ਫੈਲ ਜਾਣ ਕਾਰਨ ਹੋਰ ਖੇਤਰ ਵਿਚੋਂ ਵੀ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਲਈ ਕਿਹਾ ਗਿਆ ਹੈ।

ਵੈਂਟੂਰਾ ਕਾਊਂਟੀ ਫਾਇਰ ਕੈਪਟਨ ਟਰੈਵਰ ਜੌਹਨਸਨ ਅਨੁਸਾਰ ਅੱਗ ਨਾਲ ਪ੍ਰਭਾਵਿਤ ਹੋਣ ਵਾਲੇ ਖੇਤਰ ਨੂੰ 12 ਜ਼ੋਨਾਂ ਵਿਚ ਵੰਡਿਆ ਗਿਆ ਹੈ ਜਿਨਾਂ ਵਿਚੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਲਈ ਕਿਹਾ ਹੈ।

ਉਨਾਂ ਕਿਹਾ ਕਿ ਸਾਂਟਾ ਪਾਉਲਾ ਸ਼ਹਿਰ ਨੇੜੇ ਉੱਤਰ ਪੂਰਬੀ ਹਿੱਸੇ ਵਿੱਚ ਅੱਗ ‘ਤੇ ਕਾਬੂ ਪਾਉਣ ਲਈ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ 20000 ਤੋਂ ਵਧ ਏਕੜ ਜੰਗਲ  ਸੜ ਚੁੱਕਾ ਹੈ ਤੇ ਅੱਗ ਨੇ 6000 ਏਕੜ ਤੋਂ ਵਧ ਹੋਰ ਰਕਬਾ ਆਪਣੀ ਲਪੇਟ ਵਿਚ ਲੈ ਲਿਆ ਹੈ। ਉਨਾਂ ਹੋਰ ਕਿਹਾ ਕਿ ਅੱਗ ਨਾਲ ਹੋਏ ਨੁਕਸਾਨ ਦਾ ਅਨੁਮਾਨ ਲਾਉਣ ਅਜੇ ਅਸੰਭਵ ਹੈ ।

ਫਾਇਰ ਵਿਭਾਗ ਦੇ ਮੁੱਖੀ ਡਸਟਿਨ ਗਾਰਡਨਰ ਨੇ ਵੀਰਵਾਰ ਸਵੇਰੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਅੱਗ ਲੱਗੀ ਨੂੰ 26 ਘੰਟੇ ਹੋ ਚੁੱਕੇ ਹਨ ਤੇ ਅੱਗ ਬਹੁਤ ਖਤਰਨਾਕ ਬਣ ਚੁੱਕੀ ਹੈ।

ਉਨਾਂ ਕਿਹਾ ਕਿ ਰਾਜ ਭਰ ਦੇ ਘੱਟੋ ਘੱਟ 800 ਮੁਲਾਜ਼ਮ ਅੱਗ ਉਪਰ ਕਾਬੂ ਪਾਉਣ ਦਾ ਯਤਨ ਕਰ ਰਹੇ ਹਨ ਤੇ ਹੋਰ ਕਾਮਿਆਂ ਨੂੰ ਵੀ ਭੇਜਿਆ ਜਾ ਰਿਹਾ ਹੈ। ਅੱਗ ਬੁਝਾਉਣ ਲਈ ਜਹਾਜ਼ਾਂ ਤੇ ਹੈਲੀਕਾਪਟਰਾਂ ਦੀ ਵੀ ਮੱਦਦ ਲਈ ਜਾ ਰਹੀ ਹੈ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ