ਅੱਜ-ਨਾਮਾ
ਦੋਆਬੇ ਵਿੱਚ ਵਿਧਾਇਕ ਸੀ ਮਸਾਂ ਇੱਕੋ,
ਉਹ ਵੀ ਗਿਆ ਸੁਖਬੀਰ ਨੂੰ ਛੋੜ ਮੀਆਂ।
ਮਾਲਵੇ ਵਿੱਚ ਵੀ ਮਸਾਂ ਵਿਧਾਇਕ ਇੱਕੋ,
ਪਾਰਟੀ ਨਾਲ ਨਹੀਂ ਓਸ ਦਾ ਜੋੜ ਮੀਆਂ।
ਜੀਹਦਾ ਆਪਣਾ ਕਿਲ੍ਹਾ ਮਜ਼ਬੂਤ ਓਧਰ,
ਉਹਨੂੰ ਪਾਰਟੀ ਦੀ ਕਾਹਦੀ ਲੋੜ ਮੀਆਂ।
ਮਾਝੇ ਵਿੱਚ ਵੀ ਇੱਕ ਵਿਧਾਇਕ ਬੇਸ਼ੱਕ,
ਸਕਣਾ ਉਹ ਨਹੀਂ ਕਿਸੇ ਨੇ ਤੋੜ ਮੀਆਂ।
ਹਾਲਤ ਚੰਗੀ ਤੇ ਭਾਵੇਂ ਨਹੀਂ ਪਾਰਟੀ ਦੀ,
ਹੁੰਦਾ ਜਾਵੇ ਪਿਆ ਹੋਰ ਨੁਕਸਾਨ ਮੀਆਂ।
ਕਰਦੇ ਚਰਚਾ ਜੇ ਲੋਕ ਤਾਂ ਕਰਨ ਭਾਵੇਂ,
ਚਿੰਤਾ ਕਰਦਾ ਨਹੀਂ ਰਤਾ ਪ੍ਰਧਾਨ ਮੀਆਂ।
ਤੀਸ ਮਾਰ ਖਾਂ
15 ਅਗਸਤ, 2024