Thursday, September 12, 2024
spot_img
spot_img
spot_img

‘ਤੀਆਂ ਤੀਜ ਦੀਆਂ’ ਦੇ ਰੰਗ ਵਿੱਚ ਰੰਗਿਆ ਪੀ.ਏ.ਯੂ. ਕੈਂਪਸ; ਪੰਜਾਬੀ ਗਾਇਕਾ-ਅਦਾਕਾਰਾ ਅਮਰ ਨੂਰੀ ਨੇ ਵੀ ਕੀਤੀ ਸ਼ਿਰਕਤ

ਯੈੱਸ ਪੰਜਾਬ
ਲੁਧਿਆਣਾ, 14 ਅਗਸਤ, 2024

ਪੀ.ਏ.ਯੂ. ਵਿਚ ਲੰਘੇ ਦਿਹਾੜੇ ਸਾਵਨ ਦੀਆਂ ਤੀਆਂ ਦਾ ਤਿਉਹਾਰ ਬਹੁਤ ਉਤਸ਼ਾਹ ਅਤੇ ਜੋਸ਼-ਖਰੋਸ਼ ਨਾਲ ਮਨਾਇਆ ਗਿਆ। ਯੂਨੀਵਰਸਿਟੀ ਦੇ ਸਮੁੱਚੇ ਅਮਲੇ ਅਤੇ ਵਿਦਿਆਰਥੀਆਂ ਨੇ ਇਸ ਤਿਉਹਾਰ ਵਿਚ ਚਾਅ ਅਤੇ ਉਤਸ਼ਾਹ ਨਾਲ ਭਾਗ ਲਿਆ। ਮੇਲੇ ਵਿਚ ਮੁੱਖ ਮਹਿਮਾਨ ਵਜੋਂ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਸ਼ਾਮਿਲ ਹੋਏ।

ਡਾ. ਗੋਸਲ ਨੇ ਕਿਹਾ ਕਿ ਤੀਆਂ ਸਾਡੀ ਪੰਜਾਬੀ ਵਿਰਾਸਤ ਵਿਚ ਔਰਤਾਂ ਦੇ ਮਹੱਤਵ ਨੂੰ ਉਜਾਗਰ ਕਰਨ ਵਾਲਾ ਤਿਉਹਾਰ ਹੈ। ਸਾਉਣ ਵਿਚ ਵਿਆਂਦੜ ਕੁੜੀਆਂ ਆਪਣੇ ਪੇਕੇ ਘਰ ਪਰਤਦੀਆਂ ਸਨ ਅਤੇ ਆਪਣੀਆਂ ਸਹੇਲੀਆਂ ਨਾਲ ਮਿਲ ਕੇ ਤੀਆਂ ਦੇ ਜਸ਼ਨ ਵਿਚ ਸ਼ਾਮਿਲ ਹੁੰਦੀਆਂ ਸਨ। ਇਸਲਈ ਇਹ ਤਿਉਹਾਰ ਸਖੀਆਂ ਦੇ ਆਪਸ ਵਿਚ ਮਿਲਣ ਅਤੇ ਚਾਅ ਨਾਲ ਭਰਿਆ ਹੋਇਆ ਹੈ।

ਡਾ. ਗੋਸਲ ਨੇ ਪੀ.ਏ.ਯੂ. ਦੀਆਂ ਸਮੂਹ ਔਰਤ ਕਰਮਚਾਰੀਆਂ, ਵਿਗਿਆਨੀਆਂ ਅਤੇ ਵਿਦਿਆਰਥੀਆਂ ਨੂੰ ਤੀਆਂ ਦੀਆਂ ਵਧਾਈ ਦਿੰਦਿਆਂ ਜ਼ਿੰਦਗੀ ਵਿਚ ਇਸੇ ਉਤਸ਼ਾਹ ਨੂੰ ਕਾਇਮ ਰੱਖਣ ਅਤੇ ਚੜਦੀ ਕਲਾ ਵਿਚ ਰਹਿਣ ਲਈ ਪ੍ਰੇਰਿਤ ਕੀਤਾ।

ਇਸ ਸਮਾਰੋਹ ਵਿੱਚ ਪ੍ਰਸਿੱਧ ਸਮਾਜ ਸੇਵੀ ਅਤੇ ਬੱਚਿਆਂ ਦੇ ਮਾਹਿਰ ਡਾ. ਹਰਸ਼ਿੰਦਰ ਕੌਰ ਅਤੇ ਪ੍ਰਸਿੱਧ ਪੰਜਾਬੀ ਗਾਇਕਾ ਅਤੇ ਅਦਾਕਾਰਾ ਸ਼੍ਰੀਮਤੀ ਅਮਰ ਨੂਰੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਡਾ. ਹਰਸ਼ਿੰਦਰ ਕੌਰ ਨੇ ਸਮਾਜ ਵਿਚ ਔਰਤਾਂ ਦੀ ਅਹਿਮ ਭੂਮਿਕਾ ਬਾਰੇ ਗੱਲ ਕਰਦਿਆਂ ਉਸਦੇ ਸਨਮਾਨ ਦੀ ਬਹਾਲੀ ਲਈ ਸਮੂਹਿਕ ਯਤਨ ਕਰਨ ਦੀ ਲੋੜ ਤੇ ਜ਼ੋਰ ਦਿੱਤਾ। ਅਮਰ ਨੂਰੀ ਨੇ ਕਿਹਾ ਕਿ ਪੀ.ਏ.ਯੂ. ਵਿਚ ਆ ਕੇ ਉਹ ਇੱਥੋਂ ਦੇ ਅਮੀਰ ਸੱਭਿਆਚਾਰਕ ਵਿਰਸੇ ਨਾਲ ਇਕਮਿਕ ਮਹਿਸੂਸ ਕਰਦੇ ਹਨ।

ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਵਿਦਿਆਰਥਣਾਂ ਨੂੰ ਆਏ ਹੋਏ ਵਿਸ਼ੇਸ਼ ਮਹਿਮਾਨਾਂ ਦੇ ਵਿਚਾਰਾਂ ਨੂੰ ਅਪਣਾ ਕੇ ਜੀਵਨ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ।

ਇਸ ਮੌਕੇ ਤੇ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਨੇ ਮਿਸ ਤੀਜ ਮੁਕਾਬਲੇ ਵਿੱਚ ਭਾਗ ਲਿਆ ਅਤੇ (ਤੀਆਂ ਦੀ ਰਾਣੀ) ਦਾ ਖਿਤਾਬ ਹਰਲੀਨ ਕੌਰ, ਸੁਨੱਖੀ ਮੁਟਿਆਰ- ਦਰਸ਼ਪ੍ਰੀਤ ਕੌਰ, ਸੋਹਣਾ ਪੰਜਾਬੀ ਪਹਿਰਾਵਾ- ਸ਼ਗਨਪ੍ਰੀਤ ਕੌਰ, ਵਿਰਾਸਤੀ ਗਹਿਣੇ-ਹਰਮਨ ਨੇ ਹਾਸਿਲ ਕੀਤਾ।

ਸਮਾਰੋਹ ਦਾ ਸੰਚਾਲਨ ਡਾ. ਆਸ਼ੂ ਤੂਰ ਅਤੇ ਡਾ. ਇੰਦਰਪ੍ਰੀਤ ਕੌਰ ਬੋਪਾਰਾਏ ਨੇ ਕੀਤਾ। ਸਮਾਰੋਹ ਵਿਚ ਸਵਾਗਤ ਦੇ ਸ਼ਬਦ ਡਾ. ਰੁਪਿੰਦਰ ਕੌਰ ਨੇ ਕਹੇ। ਪ੍ਰੋਗਰਾਮ ਦੇ ਸੰਯੋਜਕ ਡਾ. ਜਸਵਿੰਦਰ ਕੌਰ ਬਰਾੜ ਸਨ।

ਇਸ ਦੌਰਾਨ ਡਾ. ਰਿਸ਼ੀ ਪਾਲ ਸਿੰਘ (ਰਜਿਸਟਰਾਰ), ਡਾ. ਮੱਖਣ ਸਿੰਘ ਭੁੱਲਰ (ਨਿਰਦੇਸ਼ਕ, ਪਸਾਰ ਸਿੱਖਿਆ), ਡਾ. ਅਜਮੇਰ ਸਿੰਘ ਢੱਟ (ਨਿਰਦੇਸ਼ਕ ਖੋਜ), ਡਾ. ਤਰਸੇਮ ਸਿੰਘ ਢਿੱਲੋ (ਵਧੀਕ ਨਿਰਦੇਸ਼ਕ, ਪਸਾਰ ਸਿੱਖਿਆ), ਡਾ. ਕਿਰਨ ਬੈਂਸ (ਡੀਨ, ਕਾਲਜ ਆਫ ਕਮਿਊਨਿਟੀ ਸਾਇੰਸ), ਸ. ਅਮਨਦੀਪ ਸਿੰਘ ਬਰਾੜ (ਮੈਂਬਰ ਬੋਰਡ ਆਫ ਮੈਨੇਜਮੈਂਟ) ਅਤੇ ਡਾ. ਰਿਸ਼ੀ ਇੰਦਰ ਸਿੰਘ ਗਿੱਲ (ਅਸਟੇਟ ਅਫਸਰ) ਵਿਸ਼ੇਸ਼ ਤੌਰ ਤੇ ਮੌਜੂਦ ਸਨ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

ਅੱਜ ਨਾਮਾ – ਤੀਸ ਮਾਰ ਖ਼ਾਂ