Wednesday, December 25, 2024
spot_img
spot_img
spot_img

Donald Trump ਵੱਲੋਂ 2020 ਦੀਆਂ Elections ਦੇ ਨਤੀਜਿਆਂ ਨੂੰ ਬਦਲਣ ਸਬੰਧੀ ਚਲ ਰਹੇ ਮਾਮਲੇ ਨੂੰ ਰੱਦ ਕਰਨ ਦੀ ਬੇਨਤੀ

ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, ਦਸੰਬਰ 6, 2024:

ਰਾਸ਼ਟਰਪਤੀ ਚੁਣੇ ਗਏ Donald Trump ਵੱਲੋਂ ਜਾਰਜੀਆ ਕੋਰਟ ਆਫ ਅਪੀਲਜ ਨੂੰ ਕਿਹਾ ਗਿਆ ਹੈ ਕਿ ਉਸ ਵਿਰੁੱਧ 2020 ਦੀਆਂ Elections ਦੇ ਨਤੀਜਿਆਂ ਨੂੰ ਬਦਲਣ ਸਬੰਧੀ ਚਲ ਰਿਹਾ ਮਾਮਲਾ ਖਤਮ ਕਰ ਦਿੱਤਾ ਜਾਵੇ।

ਇਕ ਵਕੀਲ ਦੁਆਰਾ ਦਾਇਰ 5 ਸਫ਼ਿਆਂ ਦੀ ਲਿਖਤੀ ਬੇਨਤੀ  ਵਿਚ ਕਿਹਾ ਗਿਆ ਹੈ ਕਿ ਟਰੰਪ ਵਿਰੁੱਧ  ਲਾਏ ਦੋਸ਼ ਗੈਰਸਵਿਧਾਨਕ ਹਨ ਕਿਉਂਕਿ ਉਹ ਦੇਸ਼ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਵਾਲੇ ਹਨ।

ਇਸ ਮਾਮਲੇ ਵਿਚ ਟਰੰਪ ਸਮੇਤ 18 ਵਿਅਕਤੀਆਂ  ਵਿਰੁੱਧ 2020 ਦੀਆਂ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਨੂੰ ਉਲਟਾਉਣ ਲਈ ਰਚੀ ਗਈ ਕਥਿੱਤ ਅਪਰਾਧਕ ਸਾਜਿਸ਼ ਵਿਚ ਨਿਭਾਈ ਵੱਖ ਵੱਖ ਭੂਮਿਕਾ ਨੂੰ ਲੈ ਕੇ ਦੋਸ਼ ਦਰਜ ਕੀਤੇ ਗਏ ਸਨ।

ਟਰੰਪ ਦੇ ਵਕੀਲ ਸਟੀਵਨ ਸੈਡੋਅ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ” ਟਰੰਪ ਵੱਲੋਂ ਦਾਇਰ ਅਪੀਲ ਵਿਚ ਜਾਰਜੀਆ ਕੋਰਟ ਆਫ ਅਪੀਲਜ ਨੂੰ ਬੇਨਤੀ ਕੀਤੀ ਗਈ ਹੈ ਕਿ ਅਦਾਲਤ ਮਾਮਲੇ ‘ਤੇ ਸੁਣਵਾਈ ਜਾਰੀ ਰਖਣ ਸਬੰਧੀ ਆਪਣੇ ਅਧਿਕਾਰ ਖੇਤਰ ਦੀ ਪੁਸ਼ਟੀ ਕਰ  ਲਵੇ ਕਿਉਂਕਿ ਹੁਣ ਉਹ ਰਾਸ਼ਟਰਪਤੀ ਚੁਣੇ ਗਏ ਹਨ ਤੇ ਉਹ ਛੇਤੀ ਅਮਰੀਕਾ ਦੇ 47 ਵੇਂ ਰਾਸ਼ਟਰਪਤੀ ਬਣ ਜਾਣਗੇ ਤਾਂ ਉਹ ਅਦਾਲਤ ਨੂੰ ਤੁਰੰਤ ਮਾਮਲਾ ਰੱਦ ਕਰਨ ਦਾ ਆਦੇਸ਼ ਦੇ ਦੇਣਗੇ।”

ਦਲੀਲ ਦਿੱਤੀ ਗਈ ਹੈ ਕਿ ਅਮਰੀਕੀ ਸਵਿਧਾਨ ਤਹਿਤ ਮੌਜੂਦਾ ਰਾਸ਼ਟਰਪਤੀ ਵਿਰੁੱਧ ਕੋਈ ਵੀ ਅਪਾਰਧਕ ਮਾਮਲਾ ਨਹੀਂ ਚਲਾਇਆ ਜਾ ਸਕਦਾ। ਇਥੇ ਜਿਕਰਯੋਗ ਹੈ ਕਿ ਸੰਘੀ ਜੱਜਾਂ ਵੱਲੋਂ ਪਹਿਲਾਂ ਹੀ ਟਰੰਪ ਵਿਰੁੱਧ ਚੱਲ ਰਹੇ 2 ਅਪਰਾਧਕ ਮਾਮਲੇ ਰੱਦ ਕਰ ਦਿੱਤੇ ਗਏ ਹਨ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ