ਅੱਜ-ਨਾਮਾ
ਡਾਕਟਰ ਭਾਰਤ ਦੇ ਬਹੁਤ ਕਮਾਲ ਬੇਲੀ,
ਪੂਰੇ ਵਿਸ਼ਵ ਵਿੱਚ ਮਾਣ-ਸਨਮਾਨ ਬੇਲੀ।
ਆਖਰੀ ਦਮਾਂ ਤੱਕ ਪਹੁੰਚਿਆ ਹੋਏ ਬੰਦਾ,
ਕਰਨ ਜਦ ਯਤਨ ਬਚਾ ਲੈਣ ਜਾਨ ਬੇਲੀ।
ਭੁੱਲ ਤਾਂ ਕਿਸੇ ਤੋਂ ਕਦੀ ਕੋਈ ਹੋ ਸਕਦੀ,
ਸਭ ਨੂੰ ਇਹਦਾ ਵੀ ਕੁੱਲ ਗਿਆਨ ਬੇਲੀ।
ਫਿਰ ਵੀ ਕਦੇ ਉਹ ਕਰਨ ਜਦ ਬੇਵਕੂਫੀ,
ਸ਼ਰਮਸਾਰ ਹੁੰਦਾ ਤਦ ਹਿੰਦੁਸਤਾਨ ਬੇਲੀ।
ਫਿਰ ਇੱਕ ਕੇਸ ਭੋਪਾਲ ਵਿੱਚ ਇੰਜ ਕੀਤਾ,
ਦਿੱਤਾ ਈ ਡਾਕਟਰ ਨੇ ਕੰਮ ਵਿਗਾੜ ਬੇਲੀ।
ਜਵਾਨ ਕਿਸਾਨ ਦੀ ਅੱਖ ਦੇ ਵਿੱਚ ਉਸ ਨੇ,
ਛੱਡਿਆ ਲੈਨਜ਼ ਖਰਾਬ ਪਿਆ ਚਾੜ੍ਹ ਬੇਲੀ।
ਤੀਸ ਮਾਰ ਖਾਂ
28 ਅਗਸਤ, 2024