Saturday, January 11, 2025
spot_img
spot_img
spot_img
spot_img

ਡਵੀਜ਼ਨਲ ਕਮਿਸ਼ਨਰ ਜਲੰਧਰ ਪ੍ਰਦੀਪ ਕੁਮਾਰ IAS ਨੇ ਸੰਭਾਲਿਆ NRI ਸਭਾ ਪੰਜਾਬ ਦੇ ਚੇਅਰਮੈਨ ਦਾ ਅਹੁਦਾ

ਯੈੱਸ ਪੰਜਾਬ
ਜਲੰਧਰ, ਅਗਸਤ 13, 2024:

ਡਵੀਜ਼ਨਲ ਕਮਿਸ਼ਨਰ ਜਲੰਧਰ ਪ੍ਰਦੀਪ ਕੁਮਾਰ ਆਈ.ਏ.ਐਸ. ਨੇ ਅੱਜ ਐਨ.ਆਰ.ਆਈ. ਸਭਾ ਪੰਜਾਬ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲ ਲਿਆ।

ਇਸ ਮੌਕੇ ਐਨ.ਆਰ.ਆਈ.ਭਾਈਚਾਰੇ ਅਤੇ ਸਭਾ ਦੇ ਮੈਂਬਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪ੍ਰਵਾਸੀ ਪੰਜਾਬੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਫੌਰੀ ਹੱਲ ਨੂੰ ਯਕੀਨੀ ਬਣਾਇਆ ਜਾਵੇਗਾ।

ਇਸ ਮੌਕੇ ਉਨ੍ਹਾਂ ਐਨ.ਆਰ.ਆਈਜ਼ ਦੀਆਂ ਪਾਸਪੋਰਟ ਤੇ ਜਾਇਦਾਦ ਸਬੰਧੀ ਸਮੱਸਿਆਵਾਂ ਵੀ ਸੁਣੀਆਂ ।

ਉਨ੍ਹਾਂ ਕਿਹਾ ਕਿ ਐਨ.ਆਰ.ਆਈਜ਼ ਦੇ ਮਸਲੇ ਹੱਲ ਕਰਨ ਲਈ ਸਭਾ ਵਲੋਂ ਹੋਰ ਸਰਗਰਮ ਭੂਮਿਕਾ ਨਿਭਾਈ ਜਾਵੇਗੀ।

ਇਸ ਤੋਂ ਪਹਿਲਾਂ ਐਨ.ਆਰ.ਆਈ. ਸਭਾ ਪੰਜਾਬ ਦੀ ਪ੍ਰਧਾਨ ਪਰਵਿੰਦਰ ਕੌਰ ਬੰਗਾ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ