Friday, October 18, 2024
spot_img
spot_img

ਡਰੱਗ ਫੜੀ ਗਈ ਫੇਰ ਗੁਜਰਾਤ ਦੇ ਵਿੱਚ, ਚੋਖਾ ਕਰੋੜਾਂ ਦਾ ਕਹਿੰਦੇ ਆ ਮਾਲ ਮੀਆਂ

ਅੱਜ-ਨਾਮਾ

ਡਰੱਗ ਫੜੀ ਗਈ ਫੇਰ ਗੁਜਰਾਤ ਦੇ ਵਿੱਚ,
ਚੋਖਾ ਕਰੋੜਾਂ ਦਾ ਕਹਿੰਦੇ ਆ ਮਾਲ ਮੀਆਂ।

ਚੋਖਾ ਦਿੱਲੀ ਤੋਂ ਗਿਆ ਜਦ ਮਾਲ ਫੜਿਆ,
ਓਦੋਂ ਸੀ ਫੜੀ ਗਈ ਪੈੜ ਜਾਂ ਚਾਲ ਮੀਆਂ।

ਦਿੱਲੀ-ਗੁਜਰਾਤ ਦੇ ਗਏ ਨੇ ਫੜੇ ਤਸਕਰ,
ਜੁੜ ਗਈ ਤਾਰ ਆ ਤਾਰਾਂ ਦੇ ਨਾਲ ਮੀਆਂ।

ਪੜਤਾਲ ਪੁੱਜੀ ਫਿਰ ਆਣ ਪੰਜਾਬ ਤੀਕਰ,
ਹੁੰਦੀ ਕਈਆਂ ਦੀ ਪਈ ਫਿਰ ਭਾਲ ਮੀਆਂ।

ਜਿਹੜੇ ਰਾਜਾਂ ਦੇ ਵਿੱਚੋਂ ਦੀ ਮਾਲ ਆਉਂਦਾ,
ਕਾਹਤੋਂ ਰੱਖੇ ਇਹ ਜਾਂਚ ਤੋਂ ਬਾਹਰ ਮੀਆਂ।

ਕਿੱਥੇ-ਕਿੱਥੇ ਸਪਲਾਈ ਲਈ ਤਾਰ ਜੁੜਦੀ,
ਹੋਣੀ ਚਾਹੀਦੀ ਸਾਜ਼ਿਸ਼ ਆ ਜ਼ਾਹਰ ਮੀਆਂ।

ਤੀਸ ਮਾਰ ਖਾਂ
15 ਅਕਤੂਬਰ, 2024

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ