ਅੱਜ-ਨਾਮਾ
ਚਿੱਠੀ ਭਾਰਤ ਨੇ ਪਾਕਿ ਨੂੰ ਲਿਖੀ ਕਰੜੀ,
ਪਾਣੀ ਸਮਝੌਤੇ ਦੀ ਛੇੜੀ ਆ ਗੱਲ ਬੇਲੀ।
ਕੀਤਾ ਪਹਿਲਾ ਸਮਝੌਤਾ ਨਾ ਠੀਕ ਸੀਗਾ,
ਜਿਹੜਾ ਹਾਲੇ ਤੱਕ ਰਿਹਾ ਏ ਚੱਲ ਬੇਲੀ।
ਆਪਣੀ ਪੂਰੀ ਨਾ ਹੁੰਦੀ ਪਈ ਲੋੜ ਸਾਡੀ,
ਛੱਡੀਏ ਕਿਸ ਤਰ੍ਹਾਂ ਪਾਕਿ ਦੇ ਵੱਲ ਬੇਲੀ।
ਲਾ ਕੇ ਮੀਟਿੰਗ ਤੇ ਫੇਰ ਪੜਚੋਲ ਕਰੀਏ,
ਕੁਝ ਕੁਝ ਔਕੜ ਦੇ ਕੱਢੀਏ ਹੱਲ ਬੇਲੀ।
ਸੁਖਾਲਾ ਮੰਨਣ ਨਾ ਕਦੀ ਹੈ ਪਾਕਿ ਲੱਗਾ,
ਸੋਚਣਾ ਕਹੂ, ਉਹ ਗੱਲ ਟਰਕਾਊ ਬੇਲੀ।
ਢੁੱਚਰ ਨਵੀਂ ਜਿਹੀ ਅੱਗਿਉਂ ਡਾਹੂ ਬੇਲੀ,
ਬਾਤ ਅਣਸੋਚੀ ਕੋਈ ਆ ਸੁਣਾਊ ਬੇਲੀ।
ਤੀਸ ਮਾਰ ਖਾਂ
20 ਸਤੰਬਰ, 2024