Monday, September 16, 2024
spot_img
spot_img
spot_img

ਘੂਰੀ ਵੱਟੀ ਕੁਝ ਕੰਗਨਾ ਵੱਲ ਭਾਜਪਾ ਨੇ, ਕਿਹਾ ਹੈ ਹੋਸ਼ ਨਾਲ ਵਰਤ ਜ਼ਬਾਨ ਬੀਬੀ

ਅੱਜ-ਨਾਮਾ

ਘੂਰੀ ਵੱਟੀ ਕੁਝ ਕੰਗਨਾ ਵੱਲ ਭਾਜਪਾ ਨੇ,
ਕਿਹਾ ਹੈ ਹੋਸ਼ ਨਾਲ ਵਰਤ ਜ਼ਬਾਨ ਬੀਬੀ।

ਜੋ ਕੁਝ ਮੂੰਹ ਆਉਂਦਾ, ਐਵੇਂ ਕਹੀ ਜਾਵੇਂ,
ਕੀਤਾ ਨਾ ਪੱਧਰ ਦਾ ਕੋਈ ਧਿਆਨ ਬੀਬੀ।

ਪੁਆੜਾ ਪੂਰੇ ਪੰਜਾਬ ਵਿੱਚ ਪਾਉਣ ਲੱਗੀ,
ਖਿਝਾਏ ਪਹਿਲਾਂ ਹਨ ਬੜੇ ਕਿਸਾਨ ਬੀਬੀ।

ਨਾਲੇ ਲੋਕਾਂ ਨੂੰ ਕਿਹਾ ਜੋ ਇਹ ਆਖਦੀ ਜੀ,
ਪੂਰਾ ਹੀ ਕਰਦੀ ਆ ਨਿੱਜੀ ਬਿਆਨ ਬੀਬੀ।

ਨੀਤੀ ਭਾਜਪਾ ਨੇ ਲਿਆਂਦੀ ਨਵੀਂ ਜਿਹੜੀ,
ਨਹੀਂ ਕੋਈ ਪੰਜਾਬ ਦੇ ਨਾਲ ਸੰਬੰਧ ਬੇਲੀ।

ਲੱਗਾ ਝਟਕਾ ਹਰਿਆਣੇ ਵੱਲ ਸੁਣੀਂਦਾ ਈ,
ਹਿੱਲ ਗਏ ਚੋਣਾਂ ਲਈ ਕੀਤੇ ਪ੍ਰਬੰਧ ਬੇਲੀ।

ਤੀਸ ਮਾਰ ਖਾਂ
27 ਅਗਸਤ, 2024

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

ਅੱਜ ਨਾਮਾ – ਤੀਸ ਮਾਰ ਖ਼ਾਂ