ਅੱਜ-ਨਾਮਾ
ਕੱਟਣ-ਵੱਢਣ ਦੀ ਕਹਿੰਦਾ ਹੈ ਗੱਲ ਯੋਗੀ,
ਇਕੱਠੇ ਰੱਖਣ ਦੀ ਕਰੇ ਫਿਰ ਬਾਤ ਬੇਲੀ।
ਸਮਾਜ ਵੰਡਣ ਤੋਂ ਆਖਦਾ ਰੋਕ ਦਿਆਂਗੇ,
ਜਾਤਾਂ ਦੀ ਵੰਡ ਦੀ ਭਾਵੇਂ ਬਹੁਤਾਤ ਬੇਲੀ।
ਜ਼ਰੂਰਤ ਦੇਸ਼ ਨੂੰ ਕਹਿੰਦਾ ਜੀ ਏਕਤਾ ਦੀ,
ਪੀੜ੍ਹੀ ਦੇ ਹੇਠਾਂ ਨਹੀਂ ਮਾਰਦਾ ਝਾਤ ਬੇਲੀ।
ਜਿਹੜਾ ਪਾਟਕ ਨੂੰੂ ਆਪ ਆ ਸ਼ਹਿ ਦੇਂਦਾ,
ਵੰਡੀ ਜਾਏ ਗੱਪਾਂ ਦੀ ਸੜੀ ਸੌਗਾਤ ਬੇਲੀ।
ਯੋਗੀ ਵਰਗਾ ਸਿਆਸੀ ਜਦ ਹੋਏ ਲੀਡਰ,
ਕਰਦਾ ਰਹਿੰਦਾ ਈ ਗੱਪ-ਗਿਆਨ ਬੇਲੀ।
ਫਿਰਕੂਪੁਣੇ ਦੀ ਕਰਦਾ ਪਿਆ ਰਾਜਨੀਤੀ,
ਮਨੁੱਖਤਾ ਵਾਦ ਦੇ ਕਰੇ ਵਖਿਆਨ ਬੇਲੀ।
ਤੀਸ ਮਾਰ ਖਾਂ
5 ਨਵੰਬਰ, 2024
ਇਹ ਵੀ ਪੜ੍ਹੋ: ਗਿੱਦੜਬਾਹੇ ਦੀ ਡਾਢੀ ਆ ਚੋਣ ਮਹਿਫਲ, ਹਰ ਇੱਕ ਆਗੂ ਨੇ ਵਰਤਣਾ ਵਾਰ ਬੇਲੀ