ਅੱਜ-ਨਾਮਾ
ਕੰਗਨਾ ਨਵੀਂ ਚੁਆਤੀ ਆ ਲਾਉਣ ਲੱਗੀ,
ਕਹਿੰਦੇ ਮੂਵੀ ਜਿਹੀ ਕੋਈ ਬਣਾਈ ਭਾਈ।
ਇੰਦਰਾ ਗਾਂਧੀ`ਤੇ ਕੇਂਦਰਤ ਕਰੀ ਕਹਿੰਦੇ,
ਸਿੱਖਾਂ ਬਾਰੇ ਕੁਝ ਬਾਤ ਉਸ ਪਾਈ ਭਾਈ।
ਜਿਹੜੀ ਤਰਜ਼ ਆ ਸਿੱਖਾਂ ਨੂੰ ਪੇਸ਼ ਕੀਤਾ,
ਕਰੀ ਮਾਸਾ ਨਹੀਂ ਓਸ ਵਡਿਆਈ ਭਾਈ।
ਕਹਿੰਦੇ ਕੀਤੀ ਬਦਨਾਮੀ ਆ ਵਿੱਚ ਉਹਨੇ,
ਗੱਲ ਮੀਡੀਏ ਵਿੱਚ ਜਿਹੜੀ ਆਈ ਭਾਈ।
ਪੱਲੇ ਅਕਲ ਨਹੀਂ, ਨਾ ਕੁਝ ਕਲਾ ਜੀਹਦੇ,
ਉਹ ਹੀ ਵਰਤਦਾ ਏਹੋ ਜਿਹੇ ਦਾਅ ਭਾਈ।
ਨੈਗੇਟਿਵ ਚਰਚੇ ਦੇ ਨਾਲ ਪ੍ਰਸਿੱਧ ਹੋ ਗਈ,
ਗਲਤੀਆਂ ਵਿੱਚੋਂ ਵੀ ਭਾਲਦੀ ਚਾਅ ਭਾਈ।
ਤੀਸ ਮਾਰ ਖਾਂ
18 ਅਗਸਤ, 2024