Monday, October 7, 2024
spot_img
spot_img
spot_img
spot_img
spot_img

ਕੈਲੀਫੋਰਨੀਆ ਦੇ ਵਾਲਮਾਰਟ ਸਟੋਰ ਵਿਚ ਤਿੱਖੇ ਹਥਿਆਰ ਨਾਲ ਔਰਤ ਦੀ ਹੱਤਿਆ, ਸ਼ੱਕੀ ਗ੍ਰਿਫਤਾਰ

ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, ਅਗਸਤ 7, 2024:

ਦੱਖਣੀ ਕੈਲੀਫੋਰਨੀਆ ਦੇ ਇਕ ਵਾਲਮਾਰਟ ਸਟੋਰ ਵਿਚ ਇਕ ਔਰਤ ਦੀ ਤਿੱਖੇ ਹਥਿਆਰ ਨਾਲ ਹੱਤਿਆ ਕਰ ਦੇਣ ਦੀ ਖਬਰ ਹੈ।

ਰਿਵਰਸਾਈਡ ਕਾਊਂਟੀ ਸ਼ੈਰਿਫ ਦੇ ਦਫਤਰ ਅਨਸਾਰ ਔਰਤ ਉਪਰ ਹਮਲਾ ਕਰਨ ਦੀ ਘਟਨਾ ਸਵੇਰੇ 7 ਵਜੇ ਦੇ ਕਰੀਬ ਵਾਪਰੀ।

ਔਰਤ ਉਪਰ ਖਤਰਨਾਕ ਹਥਿਆਰ ਨਾਲ ਹਮਲਾ ਹੋਣ ਬਾਰੇ ਸੂਚਨਾ ਮਿਲਣ ‘ਤੇ ਲੇਕ ਐਲਸਿਨੋਰ ਸ਼ਹਿਰ ਵਿੱਚ ਸਥਿੱਤ ਵਾਲਮਾਰਟ ਸਟੋਰ ਵਿਚ ਪੁਲਿਸ ਅਫਸਰ ਮੌਕੇ ‘ਤੇ ਪੁੱਜੇ।

ਪੁਲਿਸ ਅਫਸਰਾਂ ਨੇ ਔਰਤ ਨੂੰ ਡਾਕਟਰੀ ਸਹਾਇਤਾ ਦਿੱਤੀ ਪਰੰਤੂ ਉਹ ਮੌਕੇ ਉਪਰ ਹੀ ਦਮ ਤੋੜ ਗਈ। ਸ਼ੈਰਿਫ ਦਫਤਰ ਅਨੁਸਾਰ ਸ਼ੱਕੀ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ ।

ਸ਼ੈਰਿਫ ਦਫਤਰ ਨੇ ਘਟਨਾ ਸਬੰਧੀ ਹੋਰ ਜਾਣਕਾਰੀ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਤੋਂ ਬਾਅਦ ਹੀ ਹੋਰ ਵੇਰਵਾ ਮਿਲ ਸਕੇਗਾ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ