ਅੱਜ-ਨਾਮਾ
ਕੀਤੀ ਪੰਚਾਇਤ ਕਿਸਾਨਾਂ ਨੇ ਫੇਰ ਕਹਿੰਦੇ,
ਇੱਕੋ ਈ ਥਾਂ ਇਹ ਫੇਰ ਨਹੀਂ ਹੋਈ ਬੇਲੀ।
ਵੱਖੋ-ਵੱਖ ਦੋਂਹ ਥਾਂਈਂ ਫਿਰ ਪਈ ਕਰਨੀ,
ਗੱਲ ਨਹੀਂ ਪਾਟਕ ਦੀ ਫੇਰ ਲੁਕੋਈ ਬੇਲੀ।
ਮੁੱਦਾ ਕਿਸਾਨੀ ਦਾ ਭਾਰੂ ਜੇ ਭਾਸ਼ਣਾਂ ਵਿੱਚ,
ਵਿਚਾਲੇ ਕੁਝ ਚੋਭ ਹੈ ਕਿਸੇ ਚੁਭੋਈ ਬੇਲੀ।
ਰੋਕਣ ਵਾਲਾ ਨਹੀਂ ਕਿਸੇ ਨੂੰ ਕੋਈ ਦੀਂਹਦਾ,
ਜਿਸ ਦਾ ਦਿਲ ਕੀਤਾ, ਬੋਲਦਾ ਸੋਈ ਬੇਲੀ।
ਦਾਅ`ਤੇ ਜਾਨ ਇੱਕ ਆਗੂ ਦੀ ਜਿਵੇਂ ਲੱਗੀ,
ਕੀਤਾ ਉਹਦਾ ਕੁਝ ਜਾਵੇ ਅਹਿਸਾਸ ਨਾਹੀਂ।
ਇਹ ਹੀ ਹਾਲ ਵਿੱਚ ਸੱਟ ਜੇ ਫੇਰ ਖਾ ਗਏ,
ਹੋਣਾ ਕਦੀ ਇਮਤਿਹਾਨ ਇਹ ਪਾਸ ਨਾਹੀਂ।
-ਤੀਸ ਮਾਰ ਖਾਂ
Jan 5, 2025