Tuesday, November 5, 2024
spot_img
spot_img
spot_img

ਕਾਰਪੋਰੇਟ ਅਤੇ ਫਾਸ਼ੀਵਾਦ ਵਿਰੁੱਧ ਸੰਘਰਸ਼ਾਂ ਨੂੰ ਸਮਰਪਿਤ ਹੋਏਗਾ, 33ਵਾਂ ਮੇਲਾ ਗ਼ਦਰੀ ਬਾਬਿਆਂ ਦਾ

ਯੈੱਸ ਪੰਜਾਬ
ਜਲੰਧਰ, 5 ਨਵੰਬਰ, 2024

ਭਖ਼ਦੇ ਮੁੱਦਿਆਂ ਉਪਰ ਕੇਂਦਰਤ ਹੋਏਗਾ ਇਸ ਵਾਰ 7, 8, 9 ਨਵੰਬਰ ਨੂੰ ਲੱਗ ਰਿਹਾ 33ਵਾਂ ਮੇਲਾ ਗ਼ਦਰੀ ਬਾਬਿਆਂ ਦਾ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ, ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਅਤੇ ਕਮੇਟੀ ਦੇ ਖਜ਼ਾਨਚੀ ਸੀਤਲ ਸਿੰਘ ਸੰਘਾ ਨੇ ਅੱਜ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਕਾਰਪੋਰੇਟ ਅਤੇ ਫਾਸ਼ੀਵਾਦ ਵਿਰੁੱਧ ਸੰਘਰਸ਼ਾਂ ਨੂੰ ਸਮਰਪਿਤ ਹੋਏਗਾ, ਮੇਲਾ ਗ਼ਦਰੀ ਬਾਬਿਆਂ ਦਾ।

ਇਸ ਮੇਲੇ ਦੇ ਸਿਖ਼ਰਲੇ ਦਿਨ 9 ਨਵੰਬਰ ਦਿਨ ਸ਼ਨਿਚਰਵਾਰ ਸਵੇਰੇ 10 ਵਜੇ ਗ਼ਦਰ ਪਾਰਟੀ ਦਾ ਝੰਡਾ ਲਹਿਰਾਉਣ ਦੀ ਰਸਮ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਹਰਦੇਵ ਅਰਸ਼ੀ ਅਦਾ ਕਰਨਗੇ। ਇਸ ਉਪਰੰਤ ਪੇਸ਼ ਹੋਣ ਵਾਲੇ ਝੰਡੇ ਦੇ ਗੀਤ ਦੀ ਵਰਕਸ਼ਾਪ ਦੇਸ਼ ਭਗਤ ਯਾਦਗਾਰ ਹਾਲ ’ਚ ਸ਼ੁਰੂ ਹੋ ਗਈ। ਉਨ੍ਹਾਂ ਦੱਸਿਆ ਕਿ ਅਮੋਲਕ ਸਿੰਘ ਦੇ ਲਿਖੇ ਸੱਤਪਾਲ (ਪਟਿਆਲਾ) ਅਤੇ ਕਰਾਂਤੀਪਾਲ (ਬਿਆਸ) ਦੀ ਨਿਰਦੇਸ਼ਨਾ ’ਚ ਸੰਗੀਤ ਓਪੇਰਾ ਰੂਪੀ ਇਹ ਝੰਡੇ ਦਾ ਗੀਤ ‘ਮੇਲਾ ਕੀ ਕਹਿੰਦੈ’ 100 ਦੇ ਕਰੀਬ ਕਲਾਕਾਰ ਪੇਸ਼ ਕਰਨਗੇ।

9 ਨਵੰਬਰ ਦੁਪਹਿਰ ਵੇਲੇ ਵਿਸ਼ਵ ਪ੍ਰਸਿੱਧ ਵਿਦਵਾਨ ਅਰੁੰਧਤੀ ਰਾਏ ਅਤੇ ਨਿਊਜ਼ ਕਲਿੱਕ ਦੇ ਸੰਸਥਾਪਕ ਸੰਪਾਦਕ ਪ੍ਰਬੀਰ ਸੰਬੋਧਨ ਕਰਨਗੇ। ਇਸ ਦਿਨ ਸ਼ਾਮ 4 ਵਜੇ ‘ਖੇਤੀ ਅਤੇ ਪਾਣੀ ਸੰਕਟ’ ਵਿਸ਼ੇ ਉਪਰ ਕਮੇਟੀ ਦੇ ਪ੍ਰਤੀਨਿੱਧ ਜਗਰੂਪ, ਰਮਿੰਦਰ ਪਟਿਆਲਾ, ਸੁਖਵਿੰਦਰ ਸੇਖੋਂ, ਕੁਲਵੰਤ ਸੰਧੂ, ਵਿਜੈ ਬੰਬੇਲੀ ਅਤੇ ਡਾ. ਪਰਮਿੰਦਰ ਸੰਬੋਧਨ ਕਰਨਗੇ। ਮੰਚ ਸੰਚਾਲਨ ਪ੍ਰੋ. ਗੋਪਾਲ ਬੁੱਟਰ ਕਰਨਗੇ।

9 ਨਵੰਬਰ ਸ਼ਾਮ 6:30 ਵਜੇ ਕਮੇਟੀ ਪ੍ਰਧਾਨ ਅਜਮੇਰ ਸਿੰਘ ਦੇ ਸੰਬੋਧਨ ਉਪਰੰਤ ਸਾਰੀ ਰਾਤ ‘ਪੋਸਟਰ’ (ਚਕਰੇਸ਼ ਚੰਡੀਗੜ੍ਹ), ‘ਧਰਤੀ ਦੀ ਧੀ: ਐਟੀਗਨੀ’ (ਕੇਵਲ ਧਾਲੀਵਾਲ), ‘ਗੁੰਮਸ਼ੁਦਾ ਔਰਤ’ (ਅਨੀਤਾ ਸ਼ਬਦੀਸ਼), ‘ਰਾਖਾ’ (ਬਲਰਾਜ ਸਾਗਰ), ‘ਹਨੇਰ ਨਗਰੀ’ (ਜਸਵਿੰਦਰ ਪੱਪੀ) ਅਤੇ ਇਪਟਾ ਦੇ ਅਵਤਾਰ ਚੜਿਕ ਅਤੇ ਸਾਥੀ ‘ਭੰਡ ਮੇਲੇ ਆਏ’ ਪੇਸ਼ ਕਰਨਗੇ। ਇਸ ਸਿਖਰਲੇ ਦਿਨ ਅਤੇ ਰਾਤ ਗੀਤ-ਸੰਗੀਤ ਦਾ ਆਪਣਾ ਵਿਸ਼ੇਸ਼ ਰੰਗ ਹੋਏਗਾ।

ਇਸ ਵਿੱਚ ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ (ਸਵਰਨ ਧਾਲੀਵਾਲ), ਲੋਕ ਸੰਗੀਤ ਮੰਡਲੀ ਭਦੌੜ (ਮਾਸਟਰ ਰਾਮ ਕੁਮਾਰ), ਦਸਤਕ ਮੰਚ (ਸਾਰਾ), ਖਾਲਸਾ ਕਾਲਜ ਗੜ੍ਹਦੀਵਾਲ (ਗੁਰਪਿੰਦਰ ਸਿੰਘ), ਧਰਮਿੰਦਰ ਮਸਾਣੀ, ਨਰਗਿਸ, ਅੰਮ੍ਰਿਤ ਲਾਲ ਫਿਲੌਰ ਆਦਿ ਗਾਇਕਾਂ ਵੱਲੋਂ ਗੀਤ-ਸੰਗੀਤ ਹੋਵੇਗਾ।

ਦੇਸ਼ ਭਗਤ ਯਾਦਗਾਰ ਹਾਲ ਦੇ ਸਮੁੱਚੇ ਕੰਪਲੈਕਸ ਨੂੰ ਮੇਲੇ ਦੇ ਦਿਨਾਂ ਵਿੱਚ ਗ਼ਦਰ ਪਾਰਟੀ ਦੇ ਪਹਿਲੇ ਖਜ਼ਾਨਚੀ ‘ਕਾਂਸ਼ੀ ਰਾਮ ਮੜੌਲੀ ਨਗਰ’, ਸ਼ਹੀਦ ਭਗਤ ਸਿੰਘ ਆਡੀਟੋਰੀਅਮ ਨੂੰ ਪਗੜੀ ਸੰਭਾਲ ਲਹਿਰ ਦੇ ਬਾਨੀ ‘ਅਜੀਤ ਸਿੰਘ ਪੰਡਾਲ’ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਮੰਚ ਨੂੰ ਫਾਸ਼ੀਵਾਦ ਖਿਲਾਫ਼ ਲੜਨ ਵਾਲੇ ਜੁਝਾਰੂਆਂ ਵਿੱਚ ਵਿਸ਼ਵ ਭਰ ਵਿੱਚ ਜਾਣੇ ਜਾਂਦੇ ਸੰਗਰਾਮੀਏ ਦੇ ਨਾਂਅ ‘ਜੂਲੀਅਸ ਫਿਊਚਕ ਪੁਸਤਕ ਪ੍ਰਦਰਸ਼ਨੀ ਪੰਡਾਲ’ ਦਾ ਨਾਂਅ ਦਿੱਤਾ ਜਾਏਗਾ।

7 ਨਵੰਬਰ 2 ਵਜੇ ਚਿੱਤਰਕਲਾ ਅਤੇ ਫੋਟੋ ਕਲਾ ਪ੍ਰਦਰਸ਼ਨੀ ਦਾ ਹੋਏਗਾ ਉਦਘਾਟਨ ਅਤੇ ਸਨਮਾਨ। ‘ਜੂਲੀਅਸ ਫਿਊਚਕ ਪੁਸਤਕ ਪ੍ਰਦਰਸ਼ਨੀ ਪੰਡਾਲ’ ਵਿੱਚ ਹੀ ਮੇਲੇ ਦੇ ਪਹਿਲੇ ਦਿਨ 7 ਨਵੰਬਰ ਦਿਨ ਸ਼ੁੱਕਰਵਾਰ ਸ਼ਾਮ ਠੀਕ 4 ਵਜੇ ਰੂਸੀ ਕਰਾਂਤੀ ਦੇ ਦਿਹਾੜੇ ਨੂੰ ਸਿਜਦਾ ਕਰਦੇ ਹੋਏ ‘ਪੁਸਤਕ ਸਭਿਆਚਾਰ’ ਵਿਸ਼ੇ ’ਤੇ ਚਰਚਾ ਹੋਏਗੀ। ‘ਫੁਲਵਾੜੀ’ ਦੇ 100ਵੇਂ ਵਰੇ੍ਹ ਦੇ ਹਵਾਲੇ ਨਾਲ ਵੀ ਹੋਣਗੀਆਂ ਬਾਤਾਂ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ