ਯੈੱਸ ਪੰਜਾਬ
ਮੋਹਾਲੀ, 29 ਸਤੰਬਰ, 2024:
ਪੰਜਾਬ ਦੇ ਸਾਬਕਾ ਮੰਤਰੀ ਅਤੇ ਕਾਂਗਰਸ ਵਿਧਾਇਕ ਸ: ਪਰਗਟ ਸਿੰਘ ਨੇ ਐਤਵਾਰ ਨੂੰ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕੀਤੀ।
ਸ: ਪਰਗਟ ਸਿੰਘ ਮੋਹਾਲੀ ਦੇ ਫ਼ੋਰਟਿਸ ਹਸਪਤਾਲ ਵਿਖੇ ਪੁੱਜੇ ਜਿੱਥੇ ਸ: ਭਗਵੰਤ ਸਿੰਘ ਮਾਨ ਇਲਾਜ ਅਧੀਨ ਹਨ।
ਇਸ ਮੁਲਾਕਾਤ ਮਗਰੋਂ ਗੱਲਬਾਤ ਕਰਦਿਆਂ ਸ: ਪਰਗਟ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਦੀ ਸਿਹਤ ਕਾਫ਼ੀ ਠੀਕ ਹੈ ਅਤੇ ਇੱਕ ਦੋ ਦਿਨਾਂ ਵਿੱਚ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਸਕਦੀ ਹੈ।
ਉਨ੍ਹਾਂ ਕਿਹਾ ਕਿ ਪਾਰਟੀਆਂ ਤੇ ਸਰਕਾਰਾਂ ਵੱਖ ਹੋ ਸਕਦੀਆਂ ਹਨ ਪਰ ਇਸ ਤਰ੍ਹਾਂ ਦੇ ਮੌਕੇ ’ਤੇ ਇੱਕ ਦੂਜੇ ਦਾ ਹਾਲ ਚਾਲ ਜਾਨਣਾ ਪੰਜਾਬੀਆਂ ਦੇ ਸਭਿਆਚਾਰ ਦਾ ਅੰਗ ਹੈ।