ਅੱਜ-ਨਾਮਾ
ਕਰੈਡਿਟ ਕਾਰਡ ਦੇ ਨਾਂਅ ਦਾ ਫੋਨ ਆਵੇ,
ਚਾਹੀਦੀ ਸੋਚ ਕੇ ਕਰਨੀ ਆ ਗੱਲ ਮੀਆਂ।
ਹੁੰਦੀ ਜਿੰਨੀ ਕੁ ਜਲਦੀ ਨਿਪਟਾਈਦੀ ਆ,
ਵਾਧੂ ਜ਼ਿਕਰ ਨਾ ਪਵੇ ਕੋਈ ਚੱਲ ਮੀਆਂ।
ਮੂਹਰੇ ਹੋਈ ਜਾਵੇ ਜ਼ਿਕਰ ਮੁਸ਼ਕਲਾਂ ਦਾ,
ਅਗਲਾ ਦੱਸਦਾ ਨਾਲ ਪਿਆ ਹੱਲ ਮੀਆਂ।
ਓਦੋਂ ਸਮਝ ਲਉ ਬੋਲ ਰਿਹਾ ਠੱਗ ਕੋਈ,
ਲੁਕਵਾਂ ਰਿਹਾ ਸੰਦੇਸ਼ ਕੋਈ ਘੱਲ ਮੀਆਂ।
ਬਚਿਆ ਜਾਂਦਾ ਤਾਂ ਠੱਗਾਂ ਤੋਂ ਬਚੋ ਮੀਆਂ,
ਲੱਗਿਆ ਦਾਅ ਇਹ ਲੈਣਗੇ ਲੁੱਟ ਮੀਆਂ।
ਇੰਜ ਫਸਾ ਕੇ ਖਬਰ ਨਹੀਂ ਕਿੰਨਿਆਂ ਦਾ,
ਚੁੱਲ੍ਹਾ ਮੁੱਢੋਂ ਇਹ ਠੱਗ ਗਏ ਪੁੱਟ ਮੀਆਂ।
ਤੀਸ ਮਾਰ ਖਾਂ
21 ਜੁਲਾਈ, 2024