Sunday, October 6, 2024
spot_img
spot_img
spot_img
spot_img
spot_img

ਕਮਾਲ ਦੇ ਲੋਕ: ਅਰਬਪਤੀ ਜੌਨ ਜੈਕਬ ਐਸਟਰ-4 ਨੇ ਟਾਈਟੈਨਿਕ ਘਟਨਾ ਵੇਲੇ ਦੋ ਬੱਚਿਆਂ ਨੂੰ ‘ਲਾਈਫਬੋਟ’ ਵਿਚ ਆਪਣੀ ਜਗ੍ਹਾ ਛੱਡ ਕੇ ਬਚਾਇਆ

ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ, 17 ਜੁਲਾਈ 2024:

ਦੁਨੀਆ ਦੇ ਵਿਚ ਕਮਾਲ ਦੇ ਲੋਕ ਕਿਵੇਂ ਆਪਣੀ ਜਾਨ ਖਤਰੇ ਵਿਚ ਪਾ ਕੇ ਜਾਂ ਫਿਰ ਨਿਛਾਵਰ ਕਰਕੇ ਦੂਜਿਆਂ ਦੀ ਜਾਨ ਬਚਾ ਜਾਂਦੇ ਹਨ, ਦੀ ਇਕ ਉਦਾਹਰਣ ਟਾਈਟੈਨਿਕ ਸਮੁੰਦਰੀ ਜ਼ਹਾਜ ਤੋਂ ਵੀ ਮਿਲਦੀ ਹੈ।

ਕਹਿੰਦੇ ਨੇ ਕਿ ਜਦੋਂ ਟਾਈਟੈਨਿਕ ਡੁੱਬ ਰਿਹਾ ਸੀ ਤਾਂ ਉਸ ਵਿਚ ਇਕ ਕਰੋੜਪਤੀ ਜੌਨ ਜੈਕਬ ਐਸਟਰ-4 ਨੂੰ ਵੀ ਸ਼ਾਮਿਲ ਸੀ। ਉਸਦੇ ਕੋਲ ਐਨੀ ਦੌਲਤ ਸੀ ਕਿ ਉਹ ਇਕੱਲਾ 30 ਟਾਈਟੈਨਿਕਸ ਬਣਾਉਣ ਦੀ ਸਮਰੱਥਾ ਰੱਖਦਾ ਸੀ।

ਜਦੋਂ ਡੁੱਬ ਰਹੇ ਟਾਈਟੈਨਿਕ ਦੇ ਵਿਚੋਂ ਜਾਨਾਂ ਬਚਾਉਣ ਦਾ ਸਿਲਸਿਲਾ ਸ਼ੁਰੂ ਹੋਇਆ ਤਾਂ ਲਾਈਫ ਬੋਟ ਦੇ ਵਿਚ ਬੈਠਣ ਦੀ ਇਸਦੀ ਵਾਰੀ ਆਈ ਤਾਂ ਉਸਨੇ ਦੋ ਡਰੇ ਹੋਏ ਬੱਚਿਆਂ ਨੂੰ ਵੇਖਿਆ ਅਤੇ ਨੈਤਿਕ ਤੌਰ ਉਤੇ ਫੈਸਲਾ ਲੈਂਦਿਆਂ ਆਪਣੀ ਥਾਂ ਉਤੇ ਇਨ੍ਹਾਂ ਦੋਵੇਂ ਬੱਚਿਆਂ ਨੂੰ ਬਚਾਉਣ ਲਈ ਕਿਹਾ।

ਉਨ੍ਹਾਂ ਆਪਣੀ ਜਗ੍ਹਾ ਬੱਚਿਆਂ ਲਈ ਛੱਡ ਦਿੱਤੀ। ਇਸ ਮਹਾਨ ਵਿਅਕਤੀ ਦੀ ਮੌਤ ਤੋਂ ਬਾਅਦ ਇਸਦੀ ਜੇਬ ਵਿਚੋਂ ਇਕ ਸੋਨੇ ਦੀ ‘ਜੇਬ ਘੜੀ’ ਨਿਕਲੀ ਜਿਸ ਦੀ ਨਿਲਾਮੀ 1.5 ਮਿਲੀਅਨ ਅਮਰੀਕਾ ਡਾਲਰ ਵਿਚ ਹੋਈ। ਹੈ ਨਾ ਕਮਾਲ ਦੇ ਬੰਦੇ!

ਆਪਣੀ ਨੌਕਰਾਣੀ ਦੇ ਲਈ ਮੌਤ ਨਾਲ ਖੇਡ ਗਿਆ ਇਹ ਜੋੜਾ:

ਇਸੀ ਤਰ੍ਹਾਂ ਇਕ ਹੋਰ ਕਰੋੜਪਤੀ ਆਈਸੀਡੋਰ ਸਟਰਾਸ (ਸਾਂਸਦ ਵੀ ਰਿਹਾ) ਜੋ ਕਿ ਡਿਪਾਰਟਮੈਂਟ ਸਟੋਰਾਂ ਦੀ ਸਭ ਤੋਂ ਵੱਡੀ ਅਮਰੀਕੀ ਲੜੀ, ‘ਮੇਸੀਜ਼’ ਦਾ ਸਹਿ-ਮਾਲਕ ਸੀ ਨੇ ਵੀ ਕਿਹਾ ਕਿ ਮੈਂ ਦੂਜੇ ਲੋਕਾਂ ਨੂੰ ਪਿੱਛੇ ਛੱਡ ਕੇ ਆਪ ਪਹਿਲਾਂ ਜੀਵਨ ਬਚਾਉ ਕਿਸ਼ਤੀ ਵਿਚ ਨਹੀਂ ਜਾਵਾਂਗਾ।

ਉਸਦੀ ਪਤਨੀ, ਇਡਾ ਸਟਰਾਸ ਨੇ ਵੀ ਲਾਈਫਬੋਟ ’ਤੇ ਸਵਾਰ ਹੋਣ ਤੋਂ ਇਨਕਾਰ ਕਰ ਦਿੱਤਾ ਅਤੇ ਆਪਣੀ ਥਾਂ ਆਪਣੀ ਨਵੀਂ ਨਿਯੁਕਤ ਨੌਕਰਾਣੀ, ਐਲਨ ਬਰਡ ਨੂੰ ਆਪਣੀ ਜਗ੍ਹਾ ਭੇਜ ਦਿੱਤਾ।

ਉਸਨੇ ਆਪਣੀ ਜ਼ਿੰਦਗੀ ਦੇ ਆਖਰੀ ਪਲ ਆਪਣੇ ਪਤੀ ਨਾਲ ਬਿਤਾਉਣ ਦਾ ਫੈਸਲਾ ਕੀਤਾ। ਹੈ ਨਾ ਕਮਾਲ ਦਾ ਜੋੜਾ। ਇਨ੍ਹਾਂ ਦੀ ਯਾਦ ਵਿਚ ਮੈਨਹਟਨ (ਅਮਰੀਕਾ) ਵਿਖੇ ਸਟਰਾਸ ਪਾਰਕ ਬਣੀ ਹੋਈ ਹੈ ਜਿੱਥੇ ਇਸ ਮਹਾਨ ਮਹਿਲਾ ਇਡਾ ਸਟਰਾਸ ਦਾ ਕਾਂਸੀ ਦਾ ਬੁੱਤ ਲੱਗਾ ਹੈ।

ਇਹ ਅਮੀਰ ਵਿਅਕਤੀਆਂ ਨੇ ਆਪਣੇ ਨੈਤਿਕ ਸਿਧਾਂਤਾਂ ਨਾਲ ਸਮਝੌਤਾ ਕਰਨ ਦੀ ਬਜਾਏ ਆਪਣੀ ਦੌਲਤ, ਅਤੇ ਇੱਥੋਂ ਤੱਕ ਕਿ ਆਪਣੀਆਂ ਜਾਨਾਂ ਵੀ ਵੰਡਣ ਨੂੰ ਤਰਜੀਹ ਦਿੱਤੀ।

ਨੈਤਿਕ ਕਦਰਾਂ-ਕੀਮਤਾਂ ਦੇ ਪੱਖ ਵਿਚ ਉਨ੍ਹਾਂ ਦੀ ਚੋਣ ਮਨੁੱਖੀ ਸਭਿਅਤਾ ਅਤੇ ਮਨੁੱਖੀ ਸੁਭਾਅ ਦੀ ਚਮਕ ਨੂੰ ਉਜਾਗਰ ਕਰਦੀ ਹੈ।

ਵਰਨਣਯੋਗ ਹੈ ਕਿ ਟਾਈਟੈਨਿਕ ਦੇ ਵਿਚ 2224 ਦੇ ਕਰੀਬ ਸਵਾਰੀਆਂ ਸਨ ਅਤੇ 675 ਨੂੰ ਬਚਾ ਲਿਆ ਗਿਆ ਸੀ, ਜਿਸ ਦੇ ਵਿਚ ਜਿਆਦਾਤਰ ਬੱਚੇ ਅਤੇ ਮਹਿਲਾਵਾਂ ਸਨ। 1

4 ਅਪ੍ਰੈਲ 1912 ਦੀ ਰਾਤ 23.40 ਮਿੰਟ ਉਤੇ ਉਹ ਬਰਫ ਦੇ ਪਹਾੜ ਨਾਲ ਟੱਕਰ ਜਾਂਦਾ ਹੈ ਅਤੇ 2 ਘੰਟੇ 20 ਮਿੰਟ ਦੇ ਵਿਚ ਇਹ ਸਮੁੰਦਰੀ ਜਹਾਜ਼ ਪਾਣੀ ਵਿਚ ਡੁੱਬ ਜਾਂਦਾ ਹੈ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ