ਅੱਜ-ਨਾਮਾ
ਐਗਜ਼ਿਟ ਪੋਲ ਤੋਂ ਪਰੇ ਰਿਜ਼ਲਟ ਮਿਲਦੇ,
ਹੋਇਆ ਬਹੁਤ ਕੁਝ ਹੋਰ ਦਾ ਹੋਰ ਮੀਆਂ।
ਭਾਜਪਾ ਜਿੱਤੀ ਤੇ ਕਾਂਗਰਸ ਡੁੱਬ ਗਈ ਊ,
ਜੀਹਦੇ ਜਿੱਤਣ ਦਾ ਬਹੁਤ ਸੀ ਸ਼ੋਰ ਮੀਆਂ।
ਸਾਲ ਪੰਜ ਇਹ ਰਹਿਣਗੇ ਸੜਕ ਉੱਪਰ,
ਹੋਇਆ ਮਹਿਲ ਦਾ ਬੰਦ ਹੈ ਡੋਰ ਮੀਆਂ।
ਵੱਡੀ ਕੁਰਸੀ ਲਈ ਐਵੇਂ ਸਨ ਲੜੀ ਜਾਂਦੇ,
ਲਾਇਆ ਚੌਧਰ ਦਾ ਬੜਾ ਸੀ ਜ਼ੋਰ ਮੀਆਂ।
ਜੜ੍ਹੀਂ ਬੈਠੀ ਆ ਕਾਂਗਰਸ ਵਿੱਚ ਗੁੱਟਬੰਦੀ,
ਹਾਰ ਕੇ ਕਹਿਣਗੇ ਮਾੜੇ ਸੀ ਕਰਮ ਮੀਆਂ।
ਜਿਹੜੀ ਵਿੱਚੋਂ ਹੈ ਆਪੋ ਵਿੱਚ ਢਾਹ ਲਾਈ,
ਉਹਦੀ ਕਰੂਗਾ ਕੋਈ ਨਹੀਂ ਸ਼ਰਮ ਮੀਆਂ।
ਤੀਸ ਮਾਰ ਖਾਂ
9 ਅਕਤੂਬਰ, 2024