ਯੈੱਸ ਪੰਜਾਬ
ਅੰਮ੍ਰਿਤਸਰ, 11 ਨਵੰਬਰ, 2024
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕਾਲਜਾਂ ਦਾ ਤਿੰਨ ਦਿਨਾਂ ਅੰਤਰ ਜ਼ੋਨਲ ਫਾਈਨਲ ਯੁਵਕ ਮੇਲਾ ਜੋ ਲੋਕ ਨਾਚ ਭੰਗੜੇ ਨਾਲ ਸ਼ੁਰੂ ਹੋਇਆ ਸੀ ਜੋ ਅੱਜ ਦੇਰ ਸ਼ਾਮ ਨੂੰ ਫਸਵੇਂ ਮੁਕਾਬਲਿਆਂ ਨਾਲ ਜਿਤਾਂ ਹਾਰਾਂ ਨਾਲ ਸਮਾਪਤ ਹੋ ਗਿਆ। ਇਸ ਫਾਈਨਲ ਯੁਵਕ ਮੇਲੇ ਦੀ ਓਵਰਆਲ ਚੈਂਪੀਅਨਸ਼ਿਪ ਟਰਾਫੀ ਏ.ਪੀ.ਜੀ.ਕਾਲਜ ਆਫ ਫਾਈਨ ਆਰਟਸ,ਜਲੰਧਰ ਨੇ ਜਿੱਤੀ ਜਦੋਂਕਿ ਖਾਲਸਾ ਕਾਲਜ ਅੰਮ੍ਰਿਤਸਰ ਅਤੇ ਲਾਇਲਪੁਰ ਖਾਲਸਾ ਕਾਲਜ, ਜਲੰਧਰ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ‘ਤੇ ਰਹੇ।
ਜੇਤੂਆਂ ਨੂੰ ਇਨਾਮ ਵੰਡਣ ਦੀ ਰਸਮ ਸਮੇਂ ਸੰਬੋਧਨ ਕਰਦਿਆਂ ਮੱੁਖ ਮਹਿਮਾਨ ਡੀਨ ਿਿਵਦਆਰਥੀ ਭਲਾਈ ਡਾ. ਪ੍ਰੀਤ ਮੁਹਿੰਦਰ ਸਿੰਘ ਬੇਦੀ ਨੇ ਿਿਵਦਆਰਥੀਆਂ ਨੂੰ ਅਗਲੇ ਸਾਲ ਵੀ ਵਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਆ।ਪ੍ਰੋ. ਪ੍ਰੀਤ ਮੋਹਿੰਦਰ ਸਿੰਘ ਬੇਦੀ ਅਤੇ ਯੁਵਕ ਭਲਾਈ ਵਿਭਾਗ ਦੇ ਇੰਚਾਰਜ ਡਾ. ਅਮਨਦੀਪ ਸਿੰਘ ਨੇ ਜੇਤੂ ਕਾਲਜਾਂ ਦੇ ਵਿਿਦਆਰਥੀਆਂ ਨੂੰ ਟਰਾਫੀਆਂ ਪ੍ਰਦਾਨ ਕੀਤੀਆਂ ਅਤੇ ਆਪਣੇ ਸੰਬੋਧਨ ਵਿਚ ਜੇਤੂ ਵਿਿਦਆਰਥੀ ਕਲਾਕਾਰਾਂ ਦੀਆਂ ਟੀਮਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੀ ਕਲਾ ਦੀ ਪ੍ਰਸੰਸਾ ਕੀਤੀ।