ਯੈੱਸ ਪੰਜਾਬ
ਜਲੰਧਰ, 20 ਨਵੰਬਰ, 2024
ਬੋਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ, ਦਿਸ਼ਾ -ਐਨ ਇਨੀਸ਼ੀਏਟਿਵ ਦੀ ਅਗਵਾਈ ਹੇਠ ਇੰਨੋਸੈਂਟ ਹਾਰਟਸ ਦੇ ਪੰਜ ਸਕੂਲਾਂ (ਗ੍ਰੀਨ ਮਾਡਲ ਟਾਊਨ, ਲੁਹਾਰਾਂ, ਨੂਰਪੁਰ ਰੋਡ, ਕੈਂਟ-ਜੰਡਿਆਲਾ ਰੋਡ, ਅਤੇ ਕਪੂਰਥਲਾ ਰੋਡ) ਖੇਡ ਖੇਤਰ ਦੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਸਾਲਾਨਾ ਚੈਂਪੀਅਨਜ਼ ਅਵਾਰਡ ਵੰਡ (ਏਸੀਈ) ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਸ਼੍ਰੀ ਪੰਕਜ ਕੁਮਾਰ (ਖੇਤਰੀ ਪ੍ਰਾਵੀਡੈਂਟ ਫੰਡ ਕਮਿਸ਼ਨਰ, ਜਲੰਧਰ) ਅਤੇ ਵਿਸ਼ੇਸ਼ ਮਹਿਮਾਨ ਸ਼੍ਰੀ ਪੰਕਜ ਸਰਪਾਲ (ਈ.ਡੀ.ਪੀ. ਮੁਖੀ, ਖੇਤਰੀ ਪ੍ਰਾਵੀਡੈਂਟ ਫੰਡ ਦਫਤਰ, ਜਲੰਧਰ) ਸਨ।
ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਅਤੇ ਪ੍ਰਬੰਧਕਾਂ ਦੇ ਮੈਂਬਰਾਂ ਵੱਲੋਂ ਦੀਪ ਮਾਲਾ ਕਰਕੇ ਕੀਤੀ ਗਈ। ਪ੍ਰੋਗਰਾਮ ਦੀ ਸ਼ੁਰੂਆਤ ਵਿਦਿਆਰਥੀਆਂ ਵੱਲੋਂ ਸ਼ਿਵ ਵੰਦਨਾ ਨਾਲ ਕੀਤੀ ਗਈ। ਇਸ ਮੌਕੇ ਤੇ ਬੱਚਿਆਂ ਦਾ ਡਾਂਸ, ਗੀਤ ਆਦਿ ਰੰਗਾਰੰਗ ਪ੍ਰੋਗਰਾਮ ਪ੍ਰਸਤੁਤ ਕੀਤਾ ਗਿਆ।ਡਾ. ਧੀਰਜ ਬਨਾਤੀ (ਡਿਪਟੀ ਡਾਇਰੈਕਟਰ ਐਕਸਪੈਂਸ਼ਨ ਐਫੀਲੀਏਸ਼ਨ ਪਲੈਨਿੰਗ ਇੰਪਲੀਮੈਂਟੇਸ਼ਨ) ਨੇ ਦਿਸ਼ਾ – ਐਨ ਇਨੀਸ਼ੀਏਟਿਵ ਦੁਆਰਾ ਟਰੱਸਟ ਦੇ ਚੱਲ ਰਹੇ ਯਤਨਾਂ ਬਾਰੇ ਸਾਰਿਆਂ ਨੂੰ ਜਾਣੂ ਕਰਵਾਇਆ।
ਉਨ੍ਹਾਂ ਨੌਜਵਾਨਾਂ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਖੇਡਾਂ ਅਤੇ ਸਮਾਜਿਕ ਚੇਤਨਾ ਨੂੰ ਉਤਸ਼ਾਹਿਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ।ਨੈਸ਼ਨਲ ਪੱਧਰ ਦੇ ਚੈਂਪੀਅਨ ਇੰਨੋਸੈਂਟ ਹਾਰਟਸ ਲੋਹਾਰਾਂ ਵਿਖੇ ਵੱਖ-ਵੱਖ ਖੇਡਾਂ ਵਿੱਚ ਕੋਚਿੰਗ ਪ੍ਰਾਪਤ ਕਰਨਗੇ, ਟਰੱਸਟ ਦੁਆਰਾ ਸੁਵਿਧਾ ਦਿੱਤੀ ਗਈ ਹੈ। ਲੋਹਾਰਾਂ ਨੂੰ ਇੱਕ ਸਪੋਰਟਸ ਹੱਬ ਵਜੋਂ ਵਿਕਸਤ ਕੀਤਾ ਗਿਆ ਹੈ, ਜਿਸ ਵਿੱਚ ਅੰਤਰਰਾਸ਼ਟਰੀ-ਮਿਆਰੀ ਸ਼ੂਟਿੰਗ ਰੇਂਜ, ਬਾਸਕਟਬਾਲ ਕੋਰਟ, ਫੁਟਬਾਲ ਟੇਬਲ, ਏਅਰ ਹਾਕੀ ਟੇਬਲ, ਸਵੈ-ਰੱਖਿਆ ਸਿਖਲਾਈ, ਯੋਗਾ ਅਤੇ ਮੈਡੀਟੇਸ਼ਨ ਜ਼ੋਨ ਸ਼ਾਮਲ ਹਨ। ਇਹਨਾਂ ਖੇਡਾਂ ਨੂੰ ਸਿਖਾਉਣ ਲਈ ਯੋਗ ਅਤੇ ਵਧੀਆ ਕੋਚਾਂ ਦਾ ਇੰਤਜ਼ਾਮ ਵੀ ਕੀਤਾ ਗਿਆ ਹੈ।
ਮੁੱਖ ਮਹਿਮਾਨ ਸ਼੍ਰੀ ਪੰਕਜ ਕੁਮਾਰ ਨੇ ਰਾਸ਼ਟਰੀ, ਰਾਜ ਅਤੇ ਜ਼ਿਲ੍ਹਾ ਪੱਧਰ ‘ਤੇ ਜੇਤੂ ਰਹਿਣ ਵਾਲੇ ਲਗਭਗ 400 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਰਾਸ਼ਟਰੀ ਪੱਧਰ ਦੇ ਜੇਤੂਆਂ ਦੇ ਮਾਪਿਆਂ ਨੂੰ ਵੀ ਸੱਦਾ ਦਿੱਤਾ ਗਿਆ ਸੀ। ਮੁੱਖ ਮਹਿਮਾਨ ਨੇ ਬੌਰੀ ਮੈਮੋਰੀਅਲ ਅਤੇ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ ਵੱਲੋਂ ਰਾਸ਼ਟਰੀ, ਰਾਜ ਅਤੇ ਜ਼ਿਲ੍ਹਾ ਪੱਧਰੀ ਚੈਂਪੀਅਨਾਂ ਨੂੰ ਖੇਡਾਂ ਲਈ ਦਿੱਤੀਆਂ ਜਾ ਰਹੀਆਂ ਸਹੂਲਤਾਂ ਅਤੇ ਟਿਊਸ਼ਨ ਫੀਸ ਵਿੱਚ ਦਿੱਤੀ ਰਿਆਇਤ ਦੀ ਸ਼ਲਾਘਾ ਕੀਤੀ।
ਚੇਅਰਮੈਨ ਡਾ: ਅਨੂਪ ਬੌਰੀ ਅਤੇ ਡਾਇਰੈਕਟਰ ਸੀਐਸਆਰ ਡਾ: ਪਲਕ ਗੁਪਤਾ ਬੌਰੀ ਨੇ ਕ੍ਰਮਵਾਰ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ।ਪ੍ਰੋਗਰਾਮ ਦਾ ਐਂਕਰ ਵਿਦਿਆਰਥੀ ਇੰਨੋਸੈਂਟ ਹਾਰਟਸ ਗਰੁੱਪ ਵੱਲੋਂ ਕੀਤਾ ਗਿਆ। ਇਸ ਮੌਕੇ ਸ਼੍ਰੀਮਤੀ ਸ਼ੈਲੀ ਬੌਰੀ(ਐਗਜੀਕਿਉਟ ਡਾਇਰੈਕਟਰ ਸਕੂਲ),ਸ਼੍ਰੀਮਤੀ ਅਰਾਧਨਾ ਬੌਰੀ (ਐਗਜੀਕਿਉਟ ਡਾਇਰੈਕਟਰ ਕਾਲਜ )ਵੀ ਹਾਜ਼ਰ ਸਨ।ਇੰਨੋਸੈਂਟ ਹਾਰਟਸ ਦੀ ਸਪੋਟਸ ਟੀਮ ਦੀ ਸਟੇਜ ‘ਤੇ ਸ਼ਲਾਘਾ ਕੀਤੀ ਗਈ ਅਤੇ ਸਨਮਾਨਿਤ ਵੀ ਕੀਤਾ ਗਿਆ।
ਸਮਾਗਮ ਦੀ ਸਮਾਪਤੀ ਮਨਮੋਹਕ ਭੰਗੜੇ ਨਾਲ ਹੋਈ।