ਯੈੱਸ ਪੰਜਾਬ
ਜਲੰਧਰ, ਅਗਸਤ 12, 2024
ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਵੱਲੋਂ ਰਾਏਜ਼ਾਦਾ ਹੰਸਰਾਜ ਸਟੇਡੀਅਮ ਵਿਖੇ ਕਰਵਾਈ ਜਾ ਰਹੀ ਇੰਡੀਅਨ ਆਇਲ ਜ਼ਿਲ੍ਹਾ ਬੈਡਮਿੰਟਨ ਚੈਂਪੀਅਨਸ਼ਿਪ ਐਤਵਾਰ ਨੂੰ ਸਮਾਪਤ ਹੋ ਗਈ। ਇਸ ਸਬੰਧੀ ਡੀਬੀਏ ਦੇ ਸਕੱਤਰ ਅਤੇ ਸਾਬਕਾ ਕੌਮੀ ਖਿਡਾਰੀ ਰਿਤਿਨ ਖੰਨਾ ਨੇ ਦੱਸਿਆ ਕਿ ਚੈਂਪੀਅਨਸ਼ਿਪ ਵਿੱਚ 35 ਮੁਕਾਬਲਿਆਂ ਵਿੱਚ 600 ਖਿਡਾਰੀਆਂ ਨੇ ਭਾਗ ਲਿਆ।
ਅੱਜ ਸਮਾਪਤੀ ਸਮਾਰੋਹ ਵਿੱਚ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਡਾ: ਹਿਮਾਂਸ਼ੂ ਅਗਰਵਾਲ ਅਤੇ ਇੰਡੀਅਨ ਆਇਲ ਦੇ ਜਲੰਧਰ ਡਿਵੀਜ਼ਨ ਦੇ ਮੁਖੀ ਰਾਜਨ ਬੇਰੀ ਨੇ ਜੇਤੂਆਂ ਨੂੰ ਸਨਮਾਨਿਤ ਕੀਤਾ। ਡੀਬੀਏ ਦੇ 50 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਜੇਤੂਆਂ ਨੂੰ 5 ਲੱਖ ਰੁਪਏ ਦੇ ਆਕਰਸ਼ਕ ਨਕਦ ਇਨਾਮ ਦਿੱਤੇ ਗਏ। ਡੀਸੀ ਵਲੋਂ ਸਾਬਕਾ ਅੰਤਰਰਾਸ਼ਟਰੀ ਖਿਡਾਰੀ ਸ਼੍ਰੀ ਮਨੋਹਰ ਲਾਲ ਮਾਗੋ ਨੂੰ ਰਾਏਜ਼ਾਦਾ ਹੰਸਰਾਜ ਸੋਂਧੀ ਲਾਈਫਟਾਈਮ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਚੈਂਪੀਅਨਸ਼ਿਪ ਦੇ ਫਾਈਨਲ ਮੈਚ ਦੇ ਨਤੀਜੇ ਇਸ ਪ੍ਰਕਾਰ ਰਹੇ:-
ਮਹਿਲਾ ਸਿੰਗਲ ਵਰਗ ਵਿੱਚ ਸਮਰਿਧੀ ਭਾਰਦਵਾਜ ਪਹਿਲੇ, ਜੈਸਮੀਨ ਮੱਲ੍ਹੀ ਦੂਜੇ, ਸਿਮਰਨ ਗਿਲਹੋਤਰਾ ਅਤੇ ਰਿਤਿਕਾ ਸ਼ਰਮਾ ਤੀਜੇ ਸਥਾਨ ’ਤੇ ਰਹੇ। ਮਾਧਵ ਕਨੌਜੀਆ ਨੇ ਪੁਰਸ਼ ਸਿੰਗਲ ਦਾ ਖਿਤਾਬ ਜਿੱਤਿਆ।
ਦਿਵਯਮ ਸਚਦੇਵਾ ਦੂਜੇ, ਅਨੀਸ਼ ਭਾਰਦਵਾਜ ਅਤੇ ਆਸ਼ੂ ਕੁਮਾਰ ਤੀਜੇ ਸਥਾਨ ’ਤੇ ਰਹੇ। ਮਿਕਸਡ ਡਬਲਜ਼ ਵਰਗ ਵਿੱਚ ਮਨਮੋਹਿਤ ਸੰਧੂ ਅਤੇ ਮਾਨਿਆ ਰਲਹਨ ਪਹਿਲੇ, ਆਸ਼ੂ ਕੁਮਾਰ ਅਤੇ ਸਮ੍ਰਿਧੀ ਚੋਪੜਾ ਦੂਜੇ, ਰਿਸ਼ਾਂਤ ਸਿੱਧੂ ਅਤੇ ਸਿਮਰਨ ਗਿਲਹੋਤਰਾ ਅਤੇ ਰੁਬਲ ਸ਼ਰਮਾ ਅਤੇ ਉਨਤੀ ਦੀ ਜੋੜੀ ਤੀਜੇ ਸਥਾਨ ’ਤੇ ਰਹੀ।
ਲੜਕੀਆਂ ਦੇ ਸਿੰਗਲਜ਼ (ਅੰਡਰ 19) ਵਿੱਚ ਸਮਰਿਧੀ ਭਾਰਦਵਾਜ ਪਹਿਲੇ, ਸਿਮਰਨ ਗਿਲਹੋਤਰਾ ਦੂਜੇ ਅਤੇ ਸਾਨੀਆ ਅਤੇ ਅਕਸ਼ਿਤਾ ਸ਼ਰਮਾ ਤੀਜੇ ਸਥਾਨ ’ਤੇ ਰਹੇ। ਲੜਕੀਆਂ ਦੇ ਡਬਲਜ਼ ਵਰਗ (ਅੰਡਰ 19) ਵਿੱਚ ਮਾਨਿਆ ਰਲਹਨ ਅਤੇ ਸਾਨਵੀ ਰਲਹਨ ਦੀ ਜੋੜੀ ਪਹਿਲੇ, ਸਾਨੀਆ ਅਤੇ ਸਿਮਰਨ ਗਿਲਹੋਤਰਾ ਦੂਜੇ, ਗੁਰਲੀਨ ਮਰਵਾਹਾ ਅਤੇ ਮੌਰੀਨ ਜੈਨ ਅਤੇ ਅਕਸ਼ਿਤਾ ਸ਼ਰਮਾ ਅਤੇ ਲਵਲੀਨ ਸ਼ਰਮਾ ਦੀ ਜੋੜੀ ਤੀਜੇ ਸਥਾਨ ’ਤੇ ਰਹੀ।
ਲੜਕੀਆਂ ਦੇ ਡਬਲਜ਼ ਵਰਗ (ਅੰਡਰ 17) ਵਿੱਚ ਮਾਨਿਆ ਰੱਤੀ ਅਤੇ ਸਾਨਿਆ ਦੀ ਜੋੜੀ ਪਹਿਲੇ, ਜਾਨੀਆ ਕੋਚਰ ਅਤੇ ਤਨੀਕਸ਼ਾ ਚੌਹਾਨ ਦੂਜੇ, ਪ੍ਰਗਤੀ ਗੋਇਲ ਅਤੇ ਸਾਨਵੀ ਰਲਹਨ ਅਤੇ ਅਕਸ਼ਿਤਾ ਸ਼ਰਮਾ ਅਤੇ ਲਵਲੀਨ ਸ਼ਰਮਾ ਤੀਜੇ ਸਥਾਨ ’ਤੇ ਰਹੀਆਂ। ਲੜਕਿਆਂ ਦੇ ਡਬਲਜ਼ ਵਰਗ (ਅੰਡਰ 17) ਵਿੱਚ ਆਦਿਲ ਗੋਇਲ ਅਤੇ ਵੰਸ਼ ਬੱਤਰਾ ਪਹਿਲੇ, ਗੀਤਾਂਸ਼ ਸ਼ਰਮਾ ਅਤੇ ਪ੍ਰਥਮਨੂਰ ਸਿੰਘ ਦੂਜੇ, ਪ੍ਰੀਤਮ ਅਦਿਤ ਸਿੰਘ ਅਤੇ ਤੋਸ਼ੀਨ ਅਗਰਵਾਲ ਅਤੇ ਅਚਯੁਤ ਸ਼ਰਮਾ ਅਤੇ ਸ਼ਿਵਾਂਸ਼ ਪੁਰੀ ਤੀਜੇ ਸਥਾਨ ’ਤੇ ਰਹੇ।
ਲੜਕੀਆਂ ਦੇ ਸਿੰਗਲ ਵਰਗ (ਅੰਡਰ 17) ਵਿੱਚ ਇਨਾਇਤ ਗੁਲਾਟੀ ਪਹਿਲੇ, ਸਿਮਰਨਪ੍ਰੀਤ ਕੌਰ ਦੂਜੇ, ਲਵਲੀਨ ਸ਼ਰਮਾ ਅਤੇ ਸਾਨੀਆ ਤੀਜੇ ਸਥਾਨ ’ਤੇ ਰਹੇ। ਲੜਕਿਆਂ ਦੇ ਸਿੰਗਲ ਵਰਗ (ਅੰਡਰ 17) ਵਿੱਚ ਵੀਰੇਨ ਸੇਠ ਪਹਿਲੇ, ਦਾਨਿਸ਼ ਭਨੋਟ ਦੂਜੇ, ਸਮਰਥ ਭਾਰਦਵਾਜ ਅਤੇ ਗੀਤਾਂਸ਼ ਸ਼ਰਮਾ ਤੀਜੇ ਸਥਾਨ ’ਤੇ ਰਹੇ।
ਲੜਕੀਆਂ ਦੇ ਸਿੰਗਲ ਵਰਗ (ਅੰਡਰ 15) ਵਿੱਚ ਇਨਾਇਤ ਗੁਲਾਟੀ ਪਹਿਲੇ, ਸਾਨਵੀ ਰਲਹਨ ਦੂਜੇ, ਸ਼ਿਵਾਲੀ ਸ਼ਰਮਾ ਅਤੇ ਮਾਨਿਆ ਰੱਤੀ ਤੀਜੇ ਸਥਾਨ ’ਤੇ ਰਹੇ। ਲੜਕਿਆਂ ਦੇ ਸਿੰਗਲ ਵਰਗ (ਅੰਡਰ 15) ਵਿੱਚ ਵੀਰੇਨ ਸੇਠ ਪਹਿਲੇ, ਜ਼ੋਰਾਵਰ ਸਿੰਘ ਦੂਜੇ, ਅਯਾਨ ਜੈਨ ਅਤੇ ਮੰਥਨ ਡੋਗਰਾ ਤੀਜੇ ਸਥਾਨ ’ਤੇ ਰਹੇ।
ਲੜਕੀਆਂ ਦੇ ਡਬਲਜ਼ ਵਰਗ (ਅੰਡਰ 13) ਵਿੱਚ ਮਨਸੀਰਤ ਕੌਰ ਤੇ ਸੁਰਵੀਨ ਕੌਰ ਦੀ ਜੋੜੀ ਪਹਿਲੇ, ਮਾਈਰਾ ਤੇ ਮਾਈਰਾ ਚੋਪੜਾ ਦੂਜੇ, ਅਨਾਇਆ ਗੁਪਤਾ ਤੇ ਸਾਇਨਾ ਗਰਗ ਤੇ ਹਰਗੁਣ ਕੌਰ ਤੇ ਨਵਰੀਤ ਕੌਰ ਦੀ ਜੋੜੀ ਤੀਜੇ ਸਥਾਨ ’ਤੇ ਰਹੀ।
ਲੜਕਿਆਂ ਦੇ ਡਬਲਜ਼ ਵਰਗ (ਅੰਡਰ 13) ਵਿੱਚ ਇਸ਼ਾਨ ਸ਼ਰਮਾ ਤੇ ਜ਼ੋਰਾਵਰ ਸਿੰਘ ਲੁਬਾਣਾ ਦੀ ਜੋੜੀ ਪਹਿਲੇ, ਦੀਪਾਂਸ਼ ਕੁੰਦਰਾ ਤੇ ਵਿਆਨ ਜੈਨ ਦੂਜੇ, ਮੌਲਿਕ ਵਿਗ ਤੇ ਵਰਿਣਯਮ ਸ਼ਰਮਾ ਤੇ ਈਸ਼ਾਨ ਸਚਦੇਵਾ ਤੇ ਰੇਵਨ ਸਹਿਗਲ ਤੀਜੇ ਸਥਾਨ ’ਤੇ ਰਹੇ।
ਲੜਕੀਆਂ ਦੇ ਸਿੰਗਲ ਵਰਗ (ਅੰਡਰ 13) ਵਿੱਚ ਇਨਾਇਤ ਗੁਲਾਟੀ ਪਹਿਲੇ, ਮਨਸੀਰਤ ਕੌਰ ਦੂਜੇ, ਸੁਰਵੀਨ ਕੌਰ ਅਤੇ ਇਨਾਜ਼ ਜੈਨ ਤੀਜੇ ਸਥਾਨ ’ਤੇ ਰਹੇ। ਲੜਕਿਆਂ ਦੇ ਸਿੰਗਲ ਵਰਗ (ਅੰਡਰ 13) ਵਿੱਚ ਦੀਪਾਂਸ਼ ਕੁੰਦਰਾ ਪਹਿਲੇ, ਜ਼ੋਰਾਵਰ ਸਿੰਘ ਲੁਬਾਣਾ ਦੂਜੇ, ਅੰਸ਼ ਸ਼ਰਮਾ ਅਤੇ ਈਸ਼ਾਨ ਸ਼ਰਮਾ ਤੀਜੇ ਸਥਾਨ ’ਤੇ ਰਹੇ।
ਲੜਕੀਆਂ ਦੇ ਡਬਲਜ਼ ਵਰਗ (ਅੰਡਰ 11) ਵਿੱਚ ਆਇਨਾ ਚੋਪੜਾ ਅਤੇ ਵਆਆਂ ਸੋਨੀ ਦੀ ਜੋੜੀ ਪਹਿਲੇ, ਹਰਗੁਣ ਕੌਰ ਅਤੇ ਤਨਵੀ ਬਾਂਸਲ ਦੂਜੇ, ਅਦਿਤੀ ਅਤੇ ਵੇਦਿਕਾ ਰਾਣੀ ਅਤੇ ਦੇਵੀਨਾ ਪੁਰੀ ਅਤੇ ਪਾਵਿਕਾ ਸ਼ਰਮਾ ਦੀ ਜੋੜੀ ਤੀਜੇ ਸਥਾਨ ’ਤੇ ਰਹੀ।
ਲੜਕਿਆਂ ਦੇ ਡਬਲਜ਼ ਵਰਗ (ਅੰਡਰ 11) ਵਿੱਚ ਹਿਤਾਰਥ ਭਾਰਦਵਾਜ ਅਤੇ ਜਪਮਨਜੋਤ ਸਿੰਘ ਧਾਮੀ ਪਹਿਲੇ, ਆਰੀਅਨਸ਼ ਸ਼ਿਵਕਰ ਅਤੇ ਉੱਜਵਲ ਭਾਰਤੀ ਦੂਜੇ, ਅਗਮਜੋਤ ਸਿੰਘ ਅਤੇ ਵੰਸ਼ ਸ਼ਰਮਾ ਅਤੇ ਅਯਾਨ ਅਰੋੜਾ ਅਤੇ ਸ਼ਿਵੇਨ ਪੁਰੀ ਦੀ ਜੋੜੀ ਤੀਜੇ ਸਥਾਨ ’ਤੇ ਰਹੀ।
ਲੜਕੀਆਂ ਦੇ ਸਿੰਗਲ ਵਰਗ (ਅੰਡਰ 11) ਵਿੱਚ ਹਰਗੁਣ ਕੌਰ ਪਹਿਲੇ, ਵਰਿਆਣਾ ਸੋਨੀ ਦੂਜੇ, ਨਿਮਰਤ ਕੌਰ ਮਾਨ ਅਤੇ ਆਇਨਾ ਚੋਪੜਾ ਤੀਜੇ ਸਥਾਨ ’ਤੇ ਰਹੀਆਂ। ਲੜਕਿਆਂ ਦੇ ਸਿੰਗਲ ਵਰਗ (ਅੰਡਰ 11) ਵਿੱਚ ਅਗਮਜੋਤ ਸਿੰਘ ਪਹਿਲੇ, ਜਪਮਨਜੋਤ ਸਿੰਘ ਧਾਮੀ ਦੂਜੇ, ਵੰਸ਼ ਸ਼ਰਮਾ ਅਤੇ ਹਿਤਾਰਥ ਭਾਰਦਵਾਜ ਤੀਜੇ ਸਥਾਨ ’ਤੇ ਰਹੇ।
ਇਸ ਮੌਕੇ ਅੰਤ੍ਰਿੰਗ ਕਮੇਟੀ ਪ੍ਰਧਾਨ ਡਾ: ਜੈ ਇੰਦਰ ਸਿੰਘ, ਖਜ਼ਾਨਚੀ ਪਲਵਿੰਦਰ ਜੁਨੇਜਾ, ਰਾਕੇਸ਼ ਖੰਨਾ, ਮੁਕੁਲ ਵਰਮਾ, ਅਮਨ ਮਿੱਤਲ, ਰਵਨੀਤ ਤੱਖਰ, ਕੁਸੁਮ ਕੇਪੀ, ਨਰੇਸ਼ ਬੁਧੀਆ ਅਤੇ ਧੀਰਜ ਸ਼ਰਮਾ ਹਾਜ਼ਰ ਸਨ।