ਹੁਸਨ ਲੜੋਆ ਬੰਗਾ,
ਸੈਕਰਾਮੈਂਟੋ, ਕੈਲੀਫੋਰਨੀਆ, 9 ਜਨਵਰੀ, 2025
35 ਸਾਲਾ ਭਾਰਤੀ Kuldip Kumar ਦੀ ਹੱਤਿਆ ਦੇ ਮਾਮਲੇ ਵਿਚ New York ਦੇ Sandeep Kumar ਸਮੇਤ 5 ਭਾਰਤੀਆਂ ਨੂੰ ਗ੍ਰਿਫਤਾਰ ਕਰ ਲੈਣ ਦੀ ਖਬਰ ਹੈ। ਬਾਕੀ ਗ੍ਰਿਫਤਾਰ ਕੀਤੇ 4 ਸ਼ੱਕੀ ਇੰਡਿਆਨਾ ਦੇ ਰਹਿਣ ਵਾਲੇ ਹਨ। Kuldip Kumar ਦੀ ਲਾਸ਼ ਅਕਤਬੂਰ 2024 ਵਿਚ ਨਿਊ ਜਰਸੀ ਦੇ ਜੰਗਲੀ ਖੇਤਰ ਵਿਚੋਂ ਮਿਲੀ ਸੀ।
ਪਰਿਵਾਰ ਨੇ 26 ਅਕਤੂਬਰ 2024 ਨੂੰ ਓਜੋਨ ਪਾਰਕ, New York ਵਿਚ ਉਸ ਦੇ ਲਾਪਤਾ ਹੋਣ ਦੀ ਰਿਪੋਰਟ ਲਿਖਵਾਈ ਸੀ। ਉਸ਼ੀਅਨ ਕਾਊਂਟੀ ਪ੍ਰਾਸੀਕਿਊਟਰ ਬਰੈਡਲੀ ਡੀ ਬਿਲਹਿਮਰ ਤੇ ਨਿਊ ਜਰਸੀ ਸਟੇਟ ਪੁਲਿਸ ਸੁਪਰਡੈਂਟ ਕਰਨਲ ਪੈਟਰਿਕ ਜੇ ਕਲਾਹਨ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਦੱਖਣੀ ਓਜੋਨ ਪਾਰਕ, ਨਿਊ ਯਾਰਕ ਵਾਸੀ 34 ਸਾਲਾ ਸੰਦੀਪ ਕੁਮਾਰ ਵਿਰੁੱਧ ਹੱਤਿਆ ਤੇ ਹੱਤਿਆ ਦੀ ਸਾਜਿਸ਼ ਰਚਣ ਦੇ ਦੋਸ਼ ਲਾਏ ਗਏ ਹਨ।
ਉਸ ਨੂੰ ਓਸ਼ੀਅਨ ਕਾਊਂਟੀ ਜੇਲ ਵਿਚ ਰਖਿਆ ਗਿਆ ਹੈ। ਮਾਮਲੇ ਦੀ ਜਾਂਚ 14 ਦਸੰਬਰ 2024 ਨੂੰ ਸ਼ੁਰੂ ਹੋਈ ਸੀ। ਪੋਸਟ ਮਾਰਟਮ ਰਿਪੋਰਟ ਵਿਚ ਕਿਹਾ ਗਿਆ ਸੀ ਕਿ ਕੁਲਦੀਪ ਕੁਮਾਰ ਦੀ ਮੌਤ ਉਸ ਦੀ ਛਾਤੀ ਵਿਚ ਕਈ ਗੋਲੀਆਂ ਮਾਰਨ ਕਾਰਨ ਹੋਈ ਹੈ।
ਅਧਿਕਾਰੀਆਂ ਵੱਲੋਂ ਡੂੰਘਾਈ ਨਾਲ ਕੀਤੀ ਗਈ ਜਾਂਚ ਉਪਰੰਤ ਗਰੀਨਵੁੱਡ,ਇੰਡਿਆਨਾ ਵਾਸੀ 4 ਹੋਰ ਭਾਰਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਨਾਂ ਵਿਚ ਸੌਰਵ ਕੁਮਾਰ (23), ਗੌਰਵ ਸਿੰਘ 27), ਨਿਰਮਲ ਸਿੰਘ 30) ਤੇ ਗੁਰਦੀਪ ਸਿੰਘ (22) ਸ਼ਾਮਿਲ ਹਨ। ਇਨਾਂ ਸਾਰਿਆਂ ਵਿਰੁੱਧ ਹੱਤਿਆ ਤੇ ਹੱਤਿਆ ਦੀ ਸਾਜਿਸ਼ ਦੇ ਦੋਸ਼ ਦਰਜ ਕੀਤੇ ਗਏ ਹਨ।
ਜਾਂਚ ਵਿਚ ਅਧਿਕਾਰੀਆਂ ਨੇ ਸਿੱਟਾ ਕੱਢਿਆ ਕਿ ਕੁਲਦੀਪ ਕੁਮਾਰ ਦੀ ਹੱਤਿਆ ਇਨਾਂ ਸਾਰਿਆਂ ਨੇ ਮਿਲ ਕੇ ਕੀਤੀ ਹੈ। ਸ਼ੱਕੀ ਦੋਸ਼ੀਆਂ ਦੀ ਗ੍ਰਿਫਤਾਰੀ ਓਸ਼ੀਅਨ ਕਾਊਂਟੀ ਪ੍ਰਾਸੀਕਿਊਟਰ ਦੇ ਦਫਤਰ, ਨਿਊਜਰਸੀ ਸਟੇਟ ਪੁਲਿਸ, ਐਫ ਬੀ ਆਈ ਤੇ ਸਿਟੀ ਆਫ ਗਰੀਨਵੁੱਡ ਪੁਲਿਸ ਵਿਭਾਗ ‘ਤੇ ਅਧਾਰਤ ਬਣਾਈ ਇਕ ਸਾਂਝੀ ਟੀਮ ਨੇ ਗਰੀਨਵੁੱਡ ਖੇਤਰ ਵਿਚੋਂ ਕੀਤੀ।
ਅਧਿਕਾਰੀਆਂ ਅਨੁਸਾਰ ਇਨਾਂ ਸਾਰਿਆਂ ਨੂੰ ਬਿਨਾਂ ਕਿਸੇ ਅਣਸੁਖਾਵੀਂ ਘਟਨਾ ਦੇ ਗ੍ਰਿਫਤਾਰ ਕਰ ਲਿਆ ਗਿਆ ਤੇ ਇਸ ਸਮੇ ਇਹ ਫਰੈਂਕਲਿਨ, ਇੰਡਿਆਨਾ ਦੀ ਜੌਹਨਸਨ ਕਾਊਂਟੀ ਜੇਲ ਵਿਚ ਬੰਦ ਹਨ। ਬਾਅਦ ਵਿਚ ਇਨਾਂ ਨੂੰ ਨਿਊ ਜਰਸੀ ਭੇਜ ਦਿੱਤਾ ਜਾਵੇਗਾ। ਅਧਿਕਾਰੀਆਂ ਅਨੁਸਾਰ ਮਾਮਲੇ ਦੀ ਜਾਂਚ ਅਜੇ ਜਾਰੀ ਹੈ।