Sunday, January 12, 2025
spot_img
spot_img
spot_img
spot_img

‘ਆਪ’ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਗਿੱਦੜਬਾਹਾ ਦੇ ਵੱਖ-ਵੱਖ ਪਿੰਡਾਂ ਵਿੱਚ ਕੀਤਾ ਚੋਣ ਪ੍ਰਚਾਰ

ਯੈੱਸ ਪੰਜਾਬ
ਗਿਦੜਬਾਹਾ, 17 ਨਵੰਬਰ, 2024

ਆਮ ਆਦਮੀ ਪਾਰਟੀ ਦੇ ਗਿੱਦੜਬਾਹਾ ਤੋਂ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਮੁਖਮੰਤਰੀ ਦੇ ਓਐਸਡੀ ਰਾਜਬੀਰ ਸਿੰਘ, ਵਿਧਾਇਕ ਬਲਕਾਰ ਸਿੰਘ ਸਿੱਧੂ, ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੌਂਸ, ਚਰਨਜੀਤ ਲੁਹਾਰਾ, ਸ਼ਮਿੰਦਰ ਕੋਟਲੀ ਦੇ ਨਾਲ ਹਲਕੇ ਦੇ ਵੱਖ ਵੱਖ ਪਿੰਡਾਂ ਵਿੱਚ ਚੌਣ ਪ੍ਰਚਾਰ ਕੀਤਾ।

ਉਨ੍ਹਾਂ ਨੇ ਪਿੰਡ ਸਾਹਿਬ ਚੰਦ, ਮੱਲਣ, ਕੋਠੇ ਅਮਨਗੜ, ਕੋਠੇ ਹਜੂਰੇਵਾਲਾ, ਕੋਠੇ ਢਾਬਾ ਵਾਲੇ, ਕੋਠੇ ਚੀਦਿਆਂ ਵਾਲਾ , ਕੋਠੇ ਬਰਡੇ ਵਾਲੇ ,ਕੋਠੇ ਕੇਰ ਸਿੰਘ ਵਾਲੇ,ਕੋਠੇ ਢਿਲਵਾਂ ਵਾਲੇ ,ਕੋਟਲੀ ਅਬਲੂ, ਆਸਾ ਬੁੱਟਰ ਅਤੇ ਕਾਉਣੀ ਵਿਖੇ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ।

ਇਸ ਮੌਕੇ ਡੀਪੀ ਢਿੱਲੋ ਨੇ ਹਲਕੇ ਦੇ ਲੋਕਾਂ ਤੋਂ ਝੋਲੀ ਅੱਡ ਕੇ ਢਾਈ ਸਾਲ ਲਈ ਵੋਟਾਂ ਮੰਗਦਿਆਂ ਕਿਹਾ ਕਿ ਤੁਸੀਂ 12 ਸਾਲ ਰਾਜਾ ਵੜਿੰਗ ਅਤੇ 16 ਸਾਲ ਮਨਪ੍ਰੀਤ ਬਾਦਲ ਨੂੰ ਦਿੱਤੇ, ਪਰ ਉਹਨਾਂ ਨੇ ਹਲਕੇ ਲਈ ਕੁਝ ਨਹੀਂ ਕੀਤਾ। ਜੇਕਰ ਮੈਂ ਢਾਈ ਸਾਲਾਂ ਵਿੱਚ ਉਨ੍ਹਾਂ ਦੇ 28 ਸਾਲਾਂ ਤੋਂ ਵੱਧ ਕੰਮ ਨਾ ਕੀਤੇ ਮੈਂ ਅਗਲੀ ਚੌਣਾ ਵਿੱਚ ਵੋਟ ਮੰਗਣ ਨਹੀਂ ਆਵਾਂਗਾ।

ਉਨਾਂ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਹਨ ਤੇ ਜੋ ਵਾਅਦੇ ਰਹਿ ਗਏ ਹਨ ਉਹ ਆਉਣ ਵਾਲੇ ਢਾਈ ਸਾਲਾਂ ਵਿੱਚ ਪੂਰੇ ਕੀਤੇ ਜਾਣਗੇ।

ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਪੂਰੀ ਤਰ੍ਹਾਂ ਖੁਸ਼ ਹਨ। ਉਹਨਾਂ ਕਿਹਾ ਕਿ ਵਿਰੋਧੀਆਂ ਕੋਲ ਵੋਟਾਂ ਮੰਗਣ ਲਈ ਕੋਈ ਵੀ ਮੁੱਦਾ ਨਹੀਂ ਹੈ, ਵਿਰੋਧੀ ਸਿਰਫ ਡਰਾਮੇਬਾਜ਼ੀ ਕਰ ਰਹੇ ਹਨ। ਲੋਕ ਇਹਨਾਂ ਦੀ ਡਰਾਮੇਬਾਜ਼ੀ ਨੂੰ ਜਾਣ ਗਏ ਹਨ ਹੁਣ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਹਲਕਾ ਗਿੱਦੜਬਾਹਾ ਦਾ ਵਿਕਾਸ ਕਰਵਾਉਣਗੇ ਤੇ ਹਲਕੇ ਦੀ ਸੀਟ ਵੱਡੀ ਲੀਡ ਨਾ ਜਿੱਤ ਕੇ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਪਾਉਣਗੇ। ਇਸ ਮੌਕੇ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਤੇ ਆਗੂ ਹਾਜਰ ਸਨ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ